27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਐੱਮ.ਏ. ਪੰਜਾਬੀ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 30-03-2026
ਕਾਦੀਆਂ, 29 ਮਾਰਚ (ਕੁਲਵਿੰਦਰ ਸਿੰਘ)-ਸਿੱਖ ਐਜ਼ੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਸਮੈਸਟਰ ਤੀਸਰਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਵਿਭਾਗ ਦੇ ਪ੍ਰੋਫ਼ੈਸਰ ਡਾ. ਸਤਿੰਦਰ ਕੌਰ ਤੇ ਪ੍ਰੋ. ਕੁਲਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਰਮਨਦੀਪ ਕੌਰ ਨੇ 7.83 ਸੀ.ਜੀ.ਪੀ.ਏ. ਗਰੇਡ ਨਾਲ ਕਾਲਜ ਵਿਚੋਂ ਪਹਿਲਾ, ਪਵਨਦੀਪ ਕੌਰ ਤੇ ਬਲਜੀਤ ਕੌਰ ਨੇ 7.33 ਸੀ.ਜੀ.ਪੀ.ਏ. ਗਰੇਡ ਨਾਲ ਦੂਸਰਾ ਅਤੇ ਪ੍ਰਭਜੋਤ ਕੌਰ ਨੇ 7.17 ਸੀ.ਜੀ.ਪੀ.ਏ. ਗਰੇਡ ਨਾਲ ਤੀਸਰਾ ਸਥਾਨ ਹਾਸਲ ਕਰ ਕੇ ਸ਼ਾਨਦਾਰ ਅੰਕਾਂ ਨਾਲ ਇਮਤਿਹਾਨ ਪਾਸ ਕੀਤਾ | ਵਰਨਣਯੋਗ ਹੈ ਕਿ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕਰ ਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਉਚੇਰੀ ਸਿੱਖਿਆ ਦੇ ਖ਼ੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ | ਅਕਾਦਮਿਕ ਪੱਧਰ 'ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਇਸ ਇਲਾਕੇ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਲੋਕਧਾਰਾ, ਸੱਭਿਆਚਾਰ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਯੂਨੀਵਰਸਿਟੀ ਨਤੀਜੇ ਵਿਚੋਂ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਸ: ਕਸ਼ਮੀਰ ਸਿੰਘ ਬੋਪਾਰਾਏ ਤੇ ਸਮੂਹ ਮੈਂਬਰਾਂ ਵਲੋਂ ਸਮੂਹ ਅਧਿਆਪਕਾਂ ਤੇ ਸ਼ਾਨਦਾਰ ਨਤੀਜਾ ਦੇਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਭੇਟ ਕੀਤੀ ਹੈ |
ਪਿਛਲੀ ਖ਼ਬਰ ਪਿੰਡਾਂ ਦਾ ਸਰਵਪੱਖੀ ਵਿਕਾਸ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਹੋਇਆ-ਸੀਨੀਅਰ ਆਗੂ ਲਖਬੀਰ ਸਿੰਘ ਅਗਲੀ ਖ਼ਬਰ ਵਿਧਾਇਕ ਪਾਹੜਾ ਵਲੋਂ ਵਾਰਡ ਨੰਬਰ 3 'ਚ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।