27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜਾਗਿ੍ਤੀ ਚੈਰੀਟੇਬਲ ਟਰੱਸਟ ਵਲੋਂ ਮੈਮੋਰੀਅਲ ਮੀਨਾਰ ਦਾ ਉਦਘਾਟਨ

ਅਜੀਤ ਡੈਸਕ 29-03-2026
ਧਾਰ ਕਲਾਂ, 28 ਮਾਰਚ (ਨਰੇਸ਼ ਪਠਾਨੀਆ)- ਜਾਗਿ੍ਤੀ ਚੈਰੀਟੇਬਲ ਟਰੱਸਟ ਨਿਆੜੀ ਧਾਰ ਕਲਾਂ ਵਲੋਂ ਚਲਾਏ ਜਾ ਰਹੇ ਬੱਚਿਆਂ ਦੇ ਮੈਮੋਰੀਅਲ ਮੀਨਾਰ ਦਾ ਉਦਘਾਟਨ ਕੀਤਾ ਗਿਆ | ਦੱਸਣਯੋਗ ਹੈ ਕਿ ਨੂਰਪੁਰ ਜ਼ਿਲ੍ਹਾ ਕਾਂਗੜੀ ਹਿਮਾਚਲ ਪ੍ਰਦੇਸ਼ ਵਿਚ ਸਕੂਲੀ ਬੱਚਿਆਂ ਦੀ ਦੁਰਘਟਨਾ ਵਿਚ ਮੌਤ ਹੋ ਗਈ ਸੀ, ਉਨ੍ਹਾਂ ਦੀ ਯਾਦ ਵਿਚ ਬਣਾਈ ਗਈ ਯਾਦਗਾਰੀ ਮੀਨਾਰ ਦਾ ਅੱਜ ਉਦਘਾਟਨ ਕੀਤਾ ਗਿਆ | ਇਸ ਮੌਕੇ ਮੈਨੇਜਿੰਗ ਟਰੱਸਟੀ ਆਰ.ਪੀ.ਐਸ. ਵਾਲੀਆ ਨੇ ਦੱਸਿਆ ਕਿ ਸਮਾਗਮ ਦੌਰਾਨ ਜਸਟਿਸ ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਪੀ.ਐਸ. ਖੁਰਮੀ ਤੇ ਅਜੇ ਮਹਾਜਨ ਸਾਬਕਾ ਵਿਧਾਇਕ ਨੂਰਪੁਰ ਕਾਂਗੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਅਰੁਣ ਸ਼ਰਮਾ ਐਚ.ਏ.ਐਸ. ਐਸ.ਡੀ.ਐਮ. ਨੂਰਪੁਰ ਕਾਂਗੜਾ, ਇੰਦੂ ਬਾਲਾ ਸਾਬਕਾ ਪ੍ਰਧਾਨ ਦੇੜ ਪੰਚਾਇਤ ਸਾਰੇ ਟਰੱਸਟੀ ਪੰਜਾਬ ਤੇ ਹਿਮਾਚਲ ਪਿੰਡ ਗਤਲਾ ਨਿਵਾਸੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ |
ਪਿਛਲੀ ਖ਼ਬਰ ਕੈਨੇਡਾ 'ਚ 80 ਸਾਲਾ ਕੈਫੇ ਮਾਲਕ ਨੇ ਬਣਾਇਆ 25 ਕੁਇੰਟਲ ਦਾ ਕੇਕ ਅਗਲੀ ਖ਼ਬਰ ਪੀ.ਓ. ਸਟਾਫ ਵਲੋਂ ਭਗੌੜਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।