27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡਿੱਗੀ ਫ਼ਸਲ ਕਾਰਨ ਮੁਰਝਾਏ ਕਿਸਾਨਾਂ ਦੇ ਚਿਹਰੇ

ਅਜੀਤ ਡੈਸਕ 29-03-2026
ਨਰੋਟ ਜੈਮਲ ਸਿੰਘ, 28 ਮਾਰਚ (ਸ਼ਸ਼ੀ ਕੁਮਾਰ)- ਹਫ਼ਤਾ ਪਹਿਲਾਂ ਹੋਈ ਬਾਰਸ਼ ਨੇ ਕਿਸਾਨਾਂ ਦੇ ਚਿਹਰੇ ਨਿਖਾਰ ਦਿੱਤੇ ਸਨ ਕਿਉਂਕਿ ਕਣਕ ਦੀ ਫ਼ਸਲ ਬੀਜਣ ਤੋਂ ਬਾਅਦ ਇਕ ਵਾਰ ਵੀ ਬਾਰਸ਼ ਚੰਗੀ ਤਰ੍ਹਾਂ ਨਹੀਂ ਹੋਈ ਤੇ ਸਰਦੀ ਵੀ ਸੁੱਕੀ ਲੰਘ ਗਈ ਪਰ ਹਫ਼ਤਾ ਪਹਿਲਾਂ ਹੋਈ ਬਾਰਸ਼ ਨਾਲ ਕਣਕਾਂ ਨੂੰ ਕਾਫੀ ਨਿਖਾਰ ਆਇਆ ਸੀ | ਖ਼ਾਸ ਕਰਕੇ ਉੱਚੀਆਂ ਜ਼ਮੀਨਾਂ ਵਿਚ ਉੱਗੀਆਂ ਫਸਲਾਂ ਨੂੰ ਕਾਫੀ ਫ਼ਾਇਦਾ ਹੋਇਆ ਪਰ ਦੋ ਦਿਨ ਬਾਅਦ ਹੋਈ ਨਿੱਕੀ ਨਿੱਕੀ ਬਾਰਸ਼ ਤੇ ਤੇਜ਼ ਹਵਾ ਚੱਲਣ ਕਰਕੇ ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਗਈ ਜਿਸ ਨਾਲ ਕਿਸਾਨਾਂ ਦੇ ਚਿਹਰੇ 'ਤੇ ਆਈ ਰੌਣਕ ਮੁੜ ਵਾਪਸ ਚਲੀ ਗਈ | 'ਅਜੀਤ' ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਬਾਗ ਸਿੰਘ ਚੱਠਾ ਨੇ ਦੱਸਿਆ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੈ ਤੇ ਦੂਸਰੇ ਪਾਸਿਉਂ ਉਨ੍ਹਾਂ ਦੀ ਪੱਕੀ ਫ਼ਸਲ 'ਤੇ ਮੀਂਹ ਪੈਣ ਕਾਰਨ ਕਣਕ ਦੀ ਫ਼ਸਲ ਜ਼ਮੀਨ ਹੇਠਾਂ ਡਿੱਗ ਪਈ ਹੈ ਜਿਸ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ | ਗੁਰਬਾਗ ਸਿੰਘ ਨੇ ਕਿਹਾ ਕਿ ਪੱਕੀ ਫ਼ਸਲ ਖੜੀ ਰਹਿਣ ਕਰਕੇ ਝਾੜ ਵਿਚ ਕੋਈ ਫ਼ਰਕ ਨਹੀਂ ਪੈਂਦਾ ਪਰ ਜਦੋਂ ਫ਼ਸਲ ਕਿਸੇ ਕਾਰਨ ਜ਼ਮੀਨ 'ਤੇ ਡਿੱਗ ਪੈਂਦੀ ਹੈ ਤਾਂ ਉਸ ਦੀ ਕਟਾਈ 'ਤੇ ਵੀ ਵਧੇਰੇ ਮਜ਼ਦੂਰੀ ਪੈਂਦੀ ਹੈ ਤੇ ਝਾੜ ਵੀ ਘੱਟ ਜਾਂਦਾ ਹੈ ਜਿਸ ਕਾਰਨ ਕਿਸਾਨ ਨੂੰ ਕਾਫੀ ਨੁਕਸਾਨ ਹੁੰਦਾ ਹੈ | ਸਰਕਾਰਾਂ ਨੂੰ ਮੀਂਹ ਨਾਲ ਡਿੱਗੀਆਂ ਫਸਲਾਂ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਫਿਰ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਸਮੇਂ ਸਿਰ ਕਰ ਸਕੇ |
ਪਿਛਲੀ ਖ਼ਬਰ ਪੀ.ਓ. ਸਟਾਫ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦਾ ਸਾਲਾਨਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।