25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਿਜਲੀ ਬੋਰਡ ਦਾ ਲੱਖਾਂ ਦਾ ਸਾਮਾਨ ਚੋਰੀ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ : ਹਿਰਦੇਪਾਲ ਸਿੰਘ ਚੌਧਰੀਵਾਲ

ਅਜੀਤ ਡੈਸਕ 29-03-2026
ਅੱਚਲ ਸਾਹਿਬ, 28 ਮਾਰਚ (ਗੁਰਚਰਨ ਸਿੰਘ)- ਨਜ਼ਦੀਕੀ ਪਿੰਡ ਚੌਧਰੀਵਾਲ, ਜਾਲੀਆਂ ਤੋਂ ਲੱਖਾਂ ਰੁਪਏ ਦਾ ਬਿਜਲੀ ਬੋਰਡ ਦਾ ਸਾਮਾਨ ਚੋਰੀ ਹੋ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਸਬੰਧੀ ਹਿਰਦੇਪਾਲ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਚੌਧਰੀਵਾਲ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਰਾਜ ਬਿਜਲੀ ਬੋਰਡ ਦਫਤਰ ਮਹਿਤਾ ਚੌਕ ਨੂੰ ਦਰਖਾਸਤ ਦਿੱਤੀ ਸੀ ਕਿ ਜਾਲੀਆਂ ਪਿੰਡ ਤੋਂ ਲੈ ਕੇ ਪਾਵਰਕਾਮ ਬੋਰਡ ਮਿੱਲ ਤੱਕ 11 ਕੇ.ਵੀ. ਐਚ.ਟੀ., ਲਾਇਨ ਵੀ ਸੈਪ ਐਂਗਲ ਅਤੇ ਪੋਲ ਚੋਰੀ ਹੋਏ ਹਨ ਜਿਸ 'ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਮੌਕਾ ਦੇਖ ਕੇ ਥਾਣਾ ਰੰਗੜ ਨੰਗਲ ਨੂੰ ਚੋਰੀ ਸੰਬੰਧੀ ਦਰਖਾਸਤ ਦਿੱਤੀ ਗਈ ਹੈ ਜਿਸ ਵਿਚ ਲੱਖਾਂ ਰੁਪਏ ਦਾ ਬਿਜਲੀ ਬੋਰਡ ਦਾ ਸਾਮਾਨ ਚੋਰੀ ਕੀਤਾ ਗਿਆ ਹੈ | ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਚੋਰੀ ਕਰਨ ਵਾਲੇ ਕੁਝ ਵਿਅਕਤੀਆਂ ਦੇ ਨਾਂਅ ਵੀ ਦੱਸੇ ਗਏ ਤੇ ਇਸ ਚੋਰੀ ਸਬੰਧੀ ਡੀ.ਐਸ.ਪੀ. ਦਫਤਰ ਸ੍ਰੀ ਹਰਗੋਬਿੰਦਪੁਰ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ | ਹਿਰਦੇਪਾਲ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਜੋ ਚੋਰੀ ਹੋਏ ਸਾਮਾਨ ਦਾ ਅੰਦਾਜਾ ਲਗਾਇਆ ਗਿਆ ਹੈ, ਉਹ ਕਰੀਬ 5 ਲੱਖ ਰੁਪਏ ਬਣਦਾ ਹੈ | ਉਨ੍ਹਾਂ ਕਿਹਾ ਕਿ ਸਮਾਂ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਮੰਗ ਕੀਤੀ ਕਿ ਜਲਦ ਇਸ ਦੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਦੌਰਾਨ ਬੇਰੀ ਸਕੂਲ ਦੀਆਂ 2 ਵਿਦਿਆਰਥਣਾਂ ਰਹੀਆਂ ਅੱਵਲ ਅਗਲੀ ਖ਼ਬਰ ਆਲ ਇੰਡੀਆ ਕ੍ਰਿਸਚਨ ਯੂਥ ਫਰੰਟ ਦੇ ਪੰਜਾਬ ਪ੍ਰਧਾਨ ਪਿ੍ੰਸ ਮਸੀਹ ਸਹੋਤਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।