19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਕਾਲ ਹਸਪਤਾਲ ਬਣਿਆ ਬਟਾਲਾ ਲਈ ਵਰਦਾਨ

ਅਕਾਲ ਹਸਪਤਾਲ ਦੀ ਬਾਹਰੀ ਤਸਵੀਰ ਅਤੇ ਹਾਸ਼ੀਏ 'ਚ ਡਾ. ਸਮਰਾਟਦੀਪ ਸਿੰਘ ਰੰਧਾਵਾ | ਅਜੀਤ ਤਸਵੀਰ <br/> 29-03-2026
ਬਟਾਲਾ, 28 ਮਾਰਚ (ਸਤਿੰਦਰ ਸਿੰਘ)- ਅਕਾਲ ਹਸਪਤਾਲ ਜੀ.ਟੀ. ਰੋਡ ਦਸਮੇਸ਼ ਨਗਰ ਬਟਾਲਾ ਵਿਖੇ ਮਾਹਿਰ ਡਾਕਟਰਾਂ ਵਲੋਂ ਬਹੁਤ ਘੱਟ ਰੇਟਾਂ 'ਤੇ ਹਰ ਤਰ੍ਹਾਂ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ | ਅਕਾਲ ਹਸਪਤਾਲ ਵਿਚ ਡਾ. ਸਮਰਾਟਦੀਪ ਸਿੰਘ ਰੰਧਾਵਾ ਓ.ਪੀ.ਡੀ. ਕਰਦੇ ਹਨ ਜਿੱਥੇ ਥਾਈਰਾਈਡ, ਯੂਰਿਕ ਐਸਿਡ, ਬਲੱਡ ਪ੍ਰੈਸ਼ਰ, ਬਵਾਸੀਰ, ਨਸਾਂ ਦੀ ਬਲਾਕੇਜ਼, ਜੋੜਾਂ ਦਾ ਦਰਦ, ਗੈਸ, ਕਬਜ਼, ਯੂਰੀਆ ਤੇ ਗਠੀਆ ਦਾ ਸਫ਼ਲ ਇਲਾਜ ਕੀਤਾ ਜਾਂਦਾ ਹੈ | ਇਹ ਜਾਣਕਾਰੀ ਅਕਾਲ ਹਸਪਤਾਲ ਦੇ ਐਮ.ਡੀ. ਪਿ੍ਤਪਾਲ ਸਿੰਘ ਰੰਧਾਵਾ ਨੇ ਦਿੰਦਿਆਂ ਕਿਹਾ ਕਿ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਰਜਰੀ ਬਹੁਤ ਘੱਟ ਰੇਟਾਂ 'ਤੇ ਕੀਤੀ ਜਾਂਦੀ ਹੈ | ਜਿਵੇ ਬੱਚੇਦਾਨੀ ਦੀਆਂ ਰਸੌਲੀਆਂ ਦਾ ਆਪ੍ਰੇਸ਼ਨ, ਗੁਰਦੇ ਦੀ ਪੱਥਰੀ, ਹਰਨੀਆਂ ਆਦਿ ਦੇ ਆਪ੍ਰੇਸ਼ਨ ਬਹੁਤ ਘੱਟ ਰੇਟਾਂ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਕਾਲ ਹਸਪਤਾਲ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ 24 ਘੰਟੇ ਮੌਜੂਦ ਰਹਿੰਦੇ ਹਨ ਤੇ ਹੱਡੀਆਂ ਤੇ ਜੋੜਾਂ ਦੇ ਆਧੁਨਿਕ ਮਸ਼ੀਨਾਂ ਰਾਹੀਂ ਆਪ੍ਰੇਸ਼ਨ ਤੇ ਜੋੜ ਬਦਲਣ ਦਾ ਕੇਂਦਰ ਹੈ | ਇਥੇ ਵਧੇ ਹੋਏ ਗਦੂਦਾਂ ਦੇ ਆਪ੍ਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ | ਹਸਪਤਾਲ ਦੇ ਐਮ.ਡੀ. ਪਿ੍ਤਪਾਲ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਅਕਾਲ ਹਸਪਤਾਲ ਵਿਚ ਡਲਿਵਰੀ ਕੇਸ, ਹਰ ਪ੍ਰਕਾਰ ਦੇ ਸਰਜੀਕਲ, ਔਰਤਾਂ ਦੀਆਂ ਬਿਮਾਰੀਆਂ, ਗੋਡੇ, ਮੋਢੇ ਬਦਲਣ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਲੈਬ ਟੈੱਸਟ ਤੇ ਦਵਾਈਆਂ ਵੀ ਘੱਟ ਰੇਟਾਂ 'ਤੇ ਉਪਲੱਬਧ ਹਨ, ਗਰੀਬ ਤੇ ਬੇਸਹਾਰਾ ਮਰੀਜ਼ਾਂ ਲਈ ਖਾਸ ਰਿਆਇਤ ਦਿੱਤੀ ਜਾਂਦੀ ਹੈ | ਹਸਪਤਾਲ ਵਿਚ ਏ.ਸੀ. ਤੇ ਗੈਰ-ਏ.ਸੀ. ਕਮਰਿਆਂ ਦਾ ਘੱਟ ਰੇਟਾਂ 'ਤੇ ਉਪਲੱਬਧ ਹਨ |
ਪਿਛਲੀ ਖ਼ਬਰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ : ਗੁਰਿੰਦਰ ਸਿੰਘ ਬਾਜਵਾ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਪਟੀਸ਼ਨ ਦਾ ਵਾਰ-ਵਾਰ ਖ਼ਾਰਜ ਹੋਣਾ ਲੋਕਤੰਤਰ ਦਾ ਘਾਣ-ਐਡਵੋਕੇਟ ਅਜੇਪਾਲ ਸਿੰਘ ਢਿੱਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।