31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 28-03-2026
ਹਰਚੋਵਾਲ, 27 ਮਾਰਚ (ਢਿੱਲੋਂ, ਭਾਮ)- ਚੇਤ ਦੇ ਪਵਿੱਤਰ ਨਵਰਾਤਿਆਂ ਦੇ ਮੌਕੇ 'ਤੇ ਜਵਾਲਾਮੁਖੀ ਮੰਦਰ ਹਰਚੋਵਾਲ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸੰਗਤਾਂ ਨੇ ਮੰਦਰ ਵਿਚ ਪਹੁੰਚ ਕੇ ਮੱਥਾ ਟੇਕਿਆ ਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਨਵਰਾਤਿਆਂ ਦੇ ਪਹਿਲੇ ਦਿਨ ਤੋਂ ਹੀ ਮੰਦਰ ਪ੍ਰੰਗਣ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ | ਮੰਦਰ ਵਲੋਂ ਰਵਾਇਤੀ ਤੌਰ 'ਤੇ ਪਵਿੱਤਰ ਝੰਡਾ ਵੀ ਕੱਢਿਆ ਗਿਆ | ਝੰਡਾ ਯਾਤਰਾ ਦੌਰਾਨ ਭਗਤਾਂ ਨੇ ਜੈਕਾਰਿਆਂ ਨਾਲ ਸਾਰਾ ਮਾਹੌਲ ਭਗਤੀਮਈ ਬਣਾ ਦਿੱਤਾ | ਝੰਡਾ ਚੜ੍ਹਾਉਣ ਦੀ ਰਸਮ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਅਦਾ ਕੀਤੀ ਗਈ | ਧਾਰਮਿਕ ਜਥਿਆਂ ਵਲੋਂ ਭਜਨ ਤੇ ਜਾਗਰਣ ਵੀ ਕੀਤੇ ਗਏ | ਇਸ ਮੌਕੇ ਰਾਜੀਵ ਸ਼ਰਮਾ, ਮੰਗਤ ਰਾਮ, ਸੰਜੀਵ ਕੁਮਾਰ, ਐਡਵੋਕੇਟ ਗੌਰਵ ਕਾਲੀਆ, ਪਵਨ ਕੁਮਾਰ, ਰਾਜੂ, ਨਰਿੰਦਰ ਸਿੰਘ, ਅਜੇ ਕੁਮਾਰ, ਗਗਨ ਕੁਮਾਰ, ਬੰਟੀ, ਯੁਵਰਾਜ ਯੁਵੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਨੇ ਸਾਲਾਨਾ ਨਤੀਜੇ ਐਲਾਨੇ ਅਗਲੀ ਖ਼ਬਰ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।