31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਨੇ ਸਾਲਾਨਾ ਨਤੀਜੇ ਐਲਾਨੇ

ਅਜੀਤ ਡੈਸਕ 28-03-2026
ਬਟਾਲਾ, 27 ਮਾਰਚ (ਸਤਿੰਦਰ ਸਿੰਘ)- ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸ਼ਰਫ਼ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ 'ਚ ਬਿਨਾਂ ਬੋਰਡ ਦੀਆਂ ਕਲਾਸਾਂ ਦੇ ਨਤੀਜੇ ਐਲਾਨੇ ਗਏ | ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੱਡੇ ਪੱਧਰ 'ਤੇ ਹਾਜ਼ਰੀ ਲਗਵਾਈ ਅਤੇ ਅਕੈਡਮੀ ਦੇ ਸਿੱਖਿਆ, ਖੇਡ ਤੇ ਹੋਰ ਪ੍ਰਬੰਧ 'ਤੇ ਸੰਤੁਸ਼ਟਤਾ ਜ਼ਾਹਿਰ ਕੀਤੀ | ਯਾਦ ਰਹੇ ਕਿ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ਼ ਗੁਰੂ ਤੇਗ ਬਹਾਦਰ ਐਜੂਕੇਸ਼ਨ ਟਰੱਸਟ ਦੇ ਦੁਆਰਾ ਅੰਤਰਰਾਸ਼ਟਰੀ ਸਿੱਖ ਵਿਦਵਾਨ ਡਾ. ਸਰਵਣ ਸਿੰਘ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ | ਇਸ ਮੌਕੇ ਡਾ. ਸਰਵਣ ਸਿੰਘ ਨੇ ਕਿਹਾ ਕਿ ਅਜੋਕੇ ਪੈਸੇ ਦੇ ਸਮੇਂ 'ਚ ਲੋਕਾਂ ਨੇ ਸਿੱਖਿਆ ਨੂੰ ਵੀ ਤੋਲਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਧਾਰਮਿਕ ਤੇ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ | ਇਸ ਮੌਕੇ ਕਲਾਸਾਂ ਵਿਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪਿੰਡ ਹਸਨਪੁਰਾ ਕਲਾਂ ਦੇ ਮੌਜੂਦਾ ਸਰਪੰਚ ਰਛਪਾਲ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, 'ਆਪ' ਦੇ ਬੁੱਧੀਜੀਵੀ ਵਿੰਗ ਦੇ ਮੈਂਬਰ ਤੇ ਹਲਕੇ ਦੇ ਸੀਨੀਅਰ ਆਪ ਆਗੂ ਡਾ. ਸਰਵਣ ਸਿੰਘ ਹਸਨਪੁਰਾ ਤੇ ਅਕੈਡਮੀ ਦੀ ਪਿ੍ੰਸੀਪਲ ਪਿ੍ਅੰਕਾ ਤਿਵਾੜੀ ਨੇ ਇਨਾਮ ਤਕਸੀਮ ਕੀਤੇ | ਇਸ ਮੌਕੇ ਮੈਡਮ ਮਨਜੀਤ ਕੌਰ, ਮਧੂ, ਜਗਦੀਪ, ਹਰਪ੍ਰੀਤ, ਗੁਰਪ੍ਰੀਤ ਕੌਰ, ਬਲਜੀਤ ਕੌਰ, ਪ੍ਰਤਾਪ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।