03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪੰਜਾਬ ਬਚਾਓ ਰੈਲੀ 'ਚ ਸ਼ਾਮਿਲ ਹੋਣ ਸਮੇਤ ਹਰ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਵਾਲਿਆਂ ਦਾ ਜਥੇ. ਲੰਗਾਹ ਵਲੋਂ ਧੰਨਵਾਦ

ਅਜੀਤ ਡੈਸਕ 28-03-2026
ਕਲਾਨੌਰ, 27 ਮਾਰਚ (ਪੁਰੇਵਾਲ)- ਸਥਾਨਕ ਕਸਬੇ ਦੀ ਦਾਣਾ ਮੰਡੀ 'ਚ ਜਥੇ. ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਤੇ ਕੋਰ ਕਮੇਟੀ ਮੈਂਬਰ ਸ: ਸੁਖਜਿੰਦਰ ਸਿੰਘ ਲੰਗਾਹ ਦੇ ਪ੍ਰਬੰਧਾਂ ਤਹਿਤ ਕੀਤੀ ਗਈ ਪੰਜਾਬ ਬਚਾਓ ਰੈਲੀ ਨੂੰ ਸਫ਼ਲ ਕਰਨ ਵਾਲਿਆਂ ਦਾ ਜਥੇ. ਲੰਗਾਹ ਵਲੋਂ ਧੰਨਵਾਦ ਕੀਤਾ ਗਿਆ | ਜਥੇ. ਲੰਗਾਹ ਨੇ ਸਥਾਨਕ ਸ਼ੋ੍ਰਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਕਿਹਾ ਕਿ ਇਸ ਵਿਸ਼ਾਲ ਰੈਲੀ 'ਚ ਪ੍ਰਬੰਧਕੀ ਕਮੇਟੀਆਂ ਸਮੇਤ ਹਰ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਵਾਲੇ ਵਰਕਰਾਂ ਦੇ ਉਹ ਰਿਣੀ ਰਹਿਣਗੇ ਤੇ ਵਰਕਰਾਂ ਵਲੋਂ ਵਿਖਾਏ ਗਏ ਪਿਆਰ ਅੱਗੇ ਉਨ੍ਹਾਂ ਦਾ ਸਿਰ ਝੁਕਦਾ ਹੈ | ਇਸ ਮੌਕੇ ਸਾ. ਚੇਅਰਮੈਨ ਤਰਲੋਕ ਸਿੰਘ ਛੋਟੇਪੁਰ, ਜਥੇ. ਰਛਪਾਲ ਸਿੰਘ ਢਿੱਲੋਂ, ਪੀ.ਏ. ਤੇਜਬੀਰ ਸਿੰਘ ਦਿਓਲ, ਅੰਮਿ੍ਤ ਭਿੰਡਰ ਆਈ.ਟੀ. ਵਿੰਗ, ਸਿਟੀ ਪ੍ਰਧਾਨ ਰਣਜੀਤ ਸਿੰਘ, ਡਾ. ਬਲਵਿੰਦਰ ਸਿੰਘ ਕਾਹਲੋਂ, ਤਰਸੇਮ ਸਿੰਘ ਬਸਤੀ ਬਾਜੀਗਰ, ਮੁਖਵਿੰਦਰ ਸਿੰਘ ਲੋਪਾ, ਬਲਵਿੰਦਰ ਸਿੰਘ ਲੋਪਾ, ਸਰਕਲ ਜਥੇ. ਸੁਖਵਿੰਦਰ ਸਿੰਘ ਪਕੀਵਾਂ, ਬਲਵਿੰਦਰ ਸਿੰਘ ਮਾਨੇਪੁਰ, ਪ੍ਰੀਤਮ ਸਿੰਘ ਲੱਖਣਕਲਾਂ, ਬਾਬਾ ਅਤਵਾਰ ਸਿੰਘ ਵਡਾਲਾ ਬਾਂਗਰ, ਹਰਵਿੰਦਰਪਾਲ ਸਿੰਘ ਗੋਰਾ, ਬਲਵਿੰਦਰ ਸਿੰਘ ਮਾਨੇਪੁਰ, ਬਲਜੀਤ ਸਿੰਘ ਸਿੱਧੂ, ਸੂਬੇਦਾਰ ਸੁਰਿੰਦਰਪਾਲ ਸਿੰਘ ਭੰਡਵਾਂ, ਨੰ. ਅਮਰੀਕ ਸਿੰਘ, ਕੁਲਵੰਤ ਸਿੰਘ ਭਿੰਡਰ, ਰਣਜੀਤ ਸਿੰਘ ਮੌੜ, ਦਲਜੀਤ ਸਿੰਘ ਸੱਭਰਵਾਲ, ਰਜਵੰਤ ਸਿੰਘ ਮੱਲ੍ਹੀ, ਪ੍ਰਧਾਨ ਪ੍ਰਭਜੀਤ ਸਿੰਘ, ਜਰਨੈਲ ਸਿੰਘ ਕਲਾਨੌਰ, ਅਸ਼ੋਕ ਮਾਹਲਾ, ਅਜੀਤ ਰਾਜ, ਮੰਗਾ ਮਸੀਹ ਪ੍ਰਧਾਨ, ਡਾ. ਅਮਰਬੀਰ ਸਿੰਘ ਮੁਲਤਾਨੀ, ਪਵਨਦੀਪ ਸਿੰਘ, ਗੁਰਦੇਵ ਸਿੰਘ ਰਜਾਦਾ, ਇੰਸ. ਸੁਰਿੰਦਰ ਸਿੰਘ ਕਾਹਲੋਂ, ਬਲਜਿੰਦਰ ਸਿੰਘ ਬਾਜਵਾ, ਰਣਧੀਰ ਸਿੰਘ ਨਾਨੋਹਾਰਨੀ, ਕੈਪਟਨ ਕੁਲਦੀਪ ਸਿੰਘ ਭੰਡਾਲ, ਦਿਲਬਾਗ ਸਿੰਘ ਕਿਲ੍ਹਾ ਨੱਥੂ ਸਿੰਘ, ਗੁਰਿੰਦਰ ਸਿੰਘ ਗੁਰਾਇਆ, ਟਹਿਲ ਸਿੰਘ, ਸੁਖਵੰਤ ਸਿੰਘ ਬੱਬਲੂ, ਜਗਜੀਤ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਰਹੇ |
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 'ਕੰਜਕ ਪੂਜਨ' ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ਸ਼ਹਿਰ ਵਾਸੀਆਂ ਨੂੰ ਹਲਕਾ ਇੰਚਾਰਜ ਪੰਨੂੰ ਨੇ ਸਰਕਾਰ ਦੀਆਂ ਨੀਤੀਆਂ ਨੂੰ ਸਕਰੀਨ ਰਾਹੀਂ ਕੀਤਾ ਸਾਂਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।