03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਾਤਾ ਪ੍ਰਕਾਸ਼ ਕੌਰ ਰਿਆੜ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ

ਅਜੀਤ ਡੈਸਕ 28-03-2026
ਹਰਚੋਵਾਲ, 27 ਮਾਰਚ (ਰਜਿੰਦਰਪਾਲ ਸਿੰਘ ਢਿੱਲੋਂ, ਭਾਮ)- ਸੇਵਾ ਦੇ ਪੁੰਜ ਅਤੇ ਧਾਰਮਿਕ ਬਿਰਤੀ ਦੇ ਮਾਲਕ ਮਾਤਾ ਪ੍ਰਕਾਸ਼ ਕੌਰ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਭਰਥ (ਗੁਰਦਾਸਪੁਰ) ਵਿਖੇ ਪਾਏ ਗਏ | ਉਪਰੰਤ ਭਾਈ ਰਣਜੀਤ ਸਿੰਘ ਭੋਮਾ ਦੇ ਕੀਰਤਨ ਜਥੇ ਵਲੋਂ ਵੈਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਉਪਰੰਤ ਸ਼ਰਧਾਂਜਲੀ ਸਮਾਰੋਹ ਸ਼ੁਰੂ ਹੋਇਆ ਜਿਸ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ, ਸੂਬੇਦਾਰ ਰਸ਼ਪਾਲ ਸਿੰਘ ਭਰਥ, ਬਾਬਾ ਝੰਡਾ ਸਿੰਘ ਤਰਨਾਦਲ ਵਾਲਿਆਂ ਵਲੋਂ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮਾਤਾ ਪ੍ਰਕਾਸ਼ ਕੌਰ ਦੇ ਪਤੀ ਅਜੀਤ ਸਿੰਘ ਜੋ ਕਿਸਾਨ ਯੂਨੀਅਨ ਦੇ ਆਗੂ ਹਨ, ਉਨ੍ਹਾਂ ਨੂੰ ਕਿਸਾਨ ਯੂਨੀਅਨ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਦਲਬੀਰ ਸਿੰਘ, ਬਾਬਾ ਮਨੋਹਰ ਸਿੰਘ, ਮਾਸਟਰ ਗੁਰਜੀਤ ਸਿੰਘ ਪ੍ਰਧਾਨ ਜ਼ੋਨ ਮੀਰੀ ਪੀਰੀ, ਬਿਕਰਮ ਸਿੰਘ ਚਾਚੋਕੇ, ਅਜੈਬ ਸਿੰਘ ਚੀਮਾ ਖੁੱਡੀ, ਮਾਸਟਰ ਸਵਿੰਦਰ ਸਿੰਘ ਢਿੱਲੋਂ, ਤੇਜਿੰਦਰ ਸਿੰਘ ਬਾਊ, ਸੁਰਿੰਦਰ ਸਿੰਘ ਕੈਨੇਡਾ, ਚੈਂਚਲ ਸਿੰਘ ਮੋਕਲ, ਮਨਜੋਤ ਸਿੰਘ ਭਰਥ, ਏਐਸਆਈ ਪਲਵਿੰਦਰ ਸਿੰਘ, ਏਐਸਆਈ ਪਵਨਦੀਪ ਸਿੰਘ, ਏਐਸਆਈ ਬਲਦੇਵ ਸਿੰਘ, ਗੁਰਮੰਗਤ ਸਿੰਘ, ਤਰਸੇਮ ਸਿੰਘ ਮੈਂਬਰ, ਬਲਵੰਤ ਸਿੰਘ, ਬਲਵਿੰਦਰ ਸਿੰਘ ਗੋਰਾ, ਸਾਬਕਾ ਸਰਪੰਚ ਰਣਜੀਤ ਸਿੰਘ, ਸੁਰਜੀਤ ਸਿੰਘ, ਤਲਵਿੰਦਰ ਸਿੰਘ, ਰਜਿੰਦਰ ਸਿੰਘ, ਤਰਸੇਮ ਸਿੰਘ ਬਲਾਕ ਸਿੱਖਿਆ ਅਫਸਰ, ਮਾਸਟਰ ਕੁਲਵਿੰਦਰ ਸਿੰਘ ਰਿਆੜ, ਮਾਸਟਰ ਮਹਿਤਾਬ ਸਿੰਘ, ਮਾਸਟਰ ਤਰਪਿੰਦਰ ਸਿੰਘ ਭੱਟੀਵਾਲ, ਗੁਰਵਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ ਸੋਹੀਆਂ, ਡਾਕਟਰ ਲਖਵਿੰਦਰ ਸਿੰਘ, ਮਾਸਟਰ ਪ੍ਰੀਤਮ ਸਿੰਘ, ਹਰਦੀਪ ਸਿੰਘ ਬੱਲੋ, ਅਮਨਚੈਨ ਸਿੰਘ ਮੰਨਾ, ਮੱਖਣ ਸਿੰਘ ਮੱਖੋ ਧਾਰੀਵਾਲ, ਦਵਿੰਦਰ ਸਿੰਘ ਲਾਲੀ, ਕੁਲਦੀਪ ਸਿੰਘ, ਬਲਰਾਜ ਸਿੰਘ ਰਜਾਦਾ, ਸੁਰਜੀਤ ਸਿੰਘ, ਸਤਨਾਮ ਸਿੰਘ ਮਨੇਸ, ਅਮਰੀਕ ਸਿੰਘ ਮਨੇਸ, ਸਤਨਾਮ ਸਿੰਘ ਸੋਹੀਆਂ, ਮੇਜਰ ਸਿੰਘ, ਸਰਪੰਚ ਗੁਰਮੇਜ ਸਿੰਘ, ਅਜੈਬ ਸਿੰਘ ਚੀਮਾ ਖੁੱਡੀ, ਰਜਿੰਦਰ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਪੱਪੂ, ਦਵਿੰਦਰ ਸਿੰਘ ਭਿੰਡਰ, ਕੁਲਦੀਪ ਸਿੰਘ ਮਾਣਕ, ਮਾਸਟਰ ਜਗਦੇਵ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਕੁਮਾਰ, ਲਵਪ੍ਰੀਤ ਸਿੰਘ, ਡਾਕਟਰ ਉਂਕਾਰ ਸਿੰਘ ਦਿੱਲੀ ਵਾਲੇ, ਡਾਕਟਰ ਸਿਕੰਦਰ ਸਿੰਘ, ਪ੍ਰਗਟ ਸਿੰਘ, ਦਵਿੰਦਰ ਸਿੰਘ ਫੌਜੀ, ਸ਼ਰਨਜੀਤ ਕੌਰ, ਦਿਲਰਾਜ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ | ਅਖੀਰ ਵਿਚ ਮਾਤਾ ਦੇ ਸਪੁੱਤਰ ਡਾਕਟਰ ਸਿਕੰਦਰ ਸਿੰਘ ਵਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਵਿਦਿਆਰਥਣ ਜੈਸਮੀਨ ਕੌਰ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 'ਚ ਬਣੀ ਗੋਲਡ ਮੈਡ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ : ਲੰਬੜਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।