20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਹਾਜਨ ਯੁਵਾ ਵਿੰਗ ਵਲੋਂ ਨਾਇਬ ਤਹਿਸੀਲਦਾਰ ਅੰਕਿਤ ਮਹਾਜਨ ਦਾ ਸਨਮਾਨ

ਅਜੀਤ ਡੈਸਕ 27-03-2026
ਪਠਾਨਕੋਟ, 26 ਮਾਰਚ (ਸੰਧੂ)- ਮਹਾਜਨ ਯੁਵਾ ਵਿੰਗ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਵ-ਨਿਯੁਕਤ ਨਾਇਬ ਤਹਿਸੀਲਦਾਰ ਅੰਕਿਤ ਮਹਾਜਨ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ, ਜਨਰਲ ਸਕੱਤਰ ਐਡਵੋਕੇਟ ਕੇਤਨ ਮਹਾਜਨ ਤੇ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਸੈਂਟਰਲ ਮਹਾਜਨ ਸਭਾ ਦੇ ਪ੍ਰਧਾਨ ਨਿਤਿਨ ਮਹਾਜਨ ਲਾਡੀ, ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ, ਵਪਾਰ ਮੰਡਲ ਪਠਾਨਕੋਟ ਦੇ ਇੰਚਾਰਜ ਭਾਰਤ ਮਹਾਜਨ, ਐਡਵੋਕੇਟ ਅਜੇ ਗੁਪਤਾ, ਕਾਰਪੋਰੇਟਰ ਰਾਮਪਾਲ ਵਿਕੀ ਅਤੇ ਪ੍ਰਾਪਰਟੀ ਪ੍ਰਮੋਟਰ ਸ਼ਿਆਮ ਮਹਾਜਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਦੌਰਾਨ ਅੰਕਿਤ ਮਹਾਜਨ ਨੂੰ ਫੁੱਲਾਂ ਦੀ ਮਾਲਾ ਪਾ ਕੇ ਅਤੇ ਬੁਕੇ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਸ਼ਾਲ ਮਹਾਜਨ ਨੇ ਕਿਹਾ ਕਿ ਅੰਕਿਤ ਮਹਾਜਨ ਦੀ ਇਹ ਉਪਲਬਧੀ ਸਾਰੇ ਸਮਾਜ ਲਈ ਮਾਣ ਵਾਲੀ ਗੱਲ ਹੈ ਤੇ ਨੌਜਵਾਨਾਂ ਲਈ ਪੇ੍ਰਰਨਾ ਸਰੂਪ ਹੈ | ਫਾਊਾਡਰ ਸੰਜੂ ਮਹਾਜਨ ਅਤੇ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਾਜਨ ਯੁਵਾ ਵਿੰਗ ਹਮੇਸ਼ਾ ਸਮਾਜ ਦੇ ਹੁਨਰਮੰਦ ਅਤੇ ਮਿਹਨਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਤੇ ਸਨਮਾਨਿਤ ਕਰਨ ਲਈ ਵਚਨਬੱਧ ਰਹਿੰਦੀ ਹੈ | ਇਸ ਮੌਕੇ ਅੰਕਿਤ ਮਹਾਜਨ ਨੇ ਮਹਾਜਨ ਯੁਵਾ ਵਿੰਗ ਦਾ ਧੰਨਵਾਦ ਕੀਤਾ | ਸਮਾਗਮ ਦੇ ਅੰਤ ਵਿਚ ਪੰਜਾਬ ਜ਼ੋਨਲ ਪ੍ਰਧਾਨ ਅਜੇ ਗੁਪਤਾ, ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ ਤੇ ਪੰਜਾਬ ਜ਼ੋਨਲ ਵਾਈਸ ਚੇਅਰਮੈਨ ਅਮਰਜੀਤ ਮਹਾਜਨ ਵਲੋਂ ਅੰਕਿਤ ਮਹਾਜਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਸਮਾਗਮ ਵਿਚ ਮਹਾਜਨ ਯੁਵਾ ਵਿੰਗ ਦੇ ਸਿਟੀ ਪ੍ਰਧਾਨ ਰਾਕੇਸ਼ ਮਹਾਜਨ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਰਿਸ਼ੂ ਮਹਾਜਨ, ਵਾਈਸ ਪ੍ਰਧਾਨ ਗੌਰਵ ਮਹਾਜਨ, ਸਾਊਥ ਮੰਡਲ ਪ੍ਰਧਾਨ ਵਿਸ਼ਾਲ ਗੁਪਤਾ, ਅਜੇ ਮਹਾਜਨ, ਲਵਿਸ਼ ਮਹਾਜਨ, ਐਡਵੋਕੇਟ ਨੀਰਜ ਮਹਾਜਨ, ਰੋਹਣ ਮਹਾਜਨ, ਪਾਰਸ ਮਹਾਜਨ, ਅਭੈ ਮਹਾਜਨ, ਅਭਿਸ਼ੇਕ ਮਹਾਜਨ, ਐਡਵੋਕੇਟ ਰਿਸ਼ਭ ਮਹਾਜਨ ਅਤੇ ਐਡਵੋਕੇਟ ਅਗਮ ਮਹਾਜਨ
ਪਿਛਲੀ ਖ਼ਬਰ ਪਠਾਨਕੋਟ ਦਾ ਖਿਡਾਰੀ ਸਮਰਿੱਧ ਸ਼ਰਮਾ ਸਬ-ਜੂਨੀਅਰ ਵਰਗ 'ਚ ਪੰਜਾਬ ਦਾ ਸਰਬੋਤਮ ਮੁੱਕੇਬਾਜ਼ ਬਣਿਆ ਅਗਲੀ ਖ਼ਬਰ ਹਲਕਾ ਭੋਆ ਦੇ ਪਿੰਡ ਆਸ਼ਾ ਬਾਨੋ ਵਿਖੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।