ਡੇਰਾ ਬਾਬਾ ਨਾਨਕ, 26 ਮਾਰਚ (ਵਿਜੇ ਸ਼ਰਮਾ)-ਡੀ.ਐਮ. ਡਾ. ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਥੋਂ ਦੇ ਮਹਾਰਾਜ ਰਣਜੀਤ ਸਿੰਘ ਚੌਕ ਤੋਂ ਅੱਜ ਹਲਕੇ ਦੇ ਕਾਂਗਰਸੀ ਵਰਕਰਾਂ ਵਲੋਂ ਵਿਸ਼ਾਲ ਕੈਂਡਲ ਮਾਰਚ ਕੱਢਿਆ ਅਤੇ ਮਰਹੂਮ ਡਾ. ਰੰਧਾਵਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਤੇ ਦੁੱਖ ਦੀ ਇਸ ਘੜੀ ਵਿਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ | ਇਸ ਮੌਕੇ ਬੁਲਾਰੇ ਆਗੂਆਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਵਿਗੜ ਚੁੱਕੀ ਹੈ ਕਿ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਗਲਤ ਤਰੀਕੇ ਨਾਲ ਕੰਮ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡਾ. ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ 'ਚ ਪੰਜਾਬ ਸਰਕਾਰ ਦੀ ਰਵੱਈਆ ਇਸ ਕਦਰ ਗੈਰਸੰਵੇਦਨਸ਼ੀਲ ਰਿਹਾ ਹੈ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਅਮਲ 'ਚ ਲਿਆਉਣ ਲਈ ਵੀ ਸਾਰੀਆਂ ਵਿਰੋਧੀ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਹੋਣਾ ਪਿਆ | ਇਸ ਮੋਕੇ ਚੇਅਰਮੈਨ ਲਾਡੀ ਸਮਰਾ, ਸਾਬਕਾ ਚੇਅਰਮੇਨ ਸਰਬਜੀਤ ਸ਼ੱਬਾ, ਬਲਦੇਵ ਸਿੰਘ ਸਰਪੰਚ ਮਹਿਤਾ, ਨਰਿੰਦਰ ਸਿੰਘ ਬਾਜਵਾ, ਬਲਦੇਵ ਸਿੰਘ ਮੇਗਾ, ਮਾਸਟਰ ਤਰਸੇਮ ਸਿੰਘ, ਪਰਮਜੀਤ ਸਿੰਘ ਸ਼ਾਹਪੁਰ ਗੋਰਾਇਆ, ਅਤੁਲ ਸ਼ਰਮਾ ਧਰਮਕੋਟ, ਦਵਿੰਦਰਪਾਲ ਸਿੰਘ ਪਾਲੀ ਬੇਦੀ, ਲਾਡੀ ਸਰਪੰਚ ਖੰਨਾ, ਕਿਸ਼ਨ ਸਿੰਘ ਸ਼ਹਿਜਾਦਾ, ਸੁਰਜੀਤ ਸਿੰਘ ਮਹਾਲ ਨੰਗਲ, ਜਸਵੰਤ ਸਿੰਘ ਜੱਜ ਤਲਵੰਡੀ ਗੋਰਾਇਆ, ਦਲੇਰ ਸਿੰਘ ਠੇਠਰਕੇ, ਹਰਦੀਪ ਸਿੰਘ ਤਲਵੰਡੀ, ਮੰਗਲ ਸਿੰਘ, ਪਵਨ ਕੁਮਾਰ ਪੰਮਾ, ਸੁਰਜੀਤ ਸਿੰਘ ਹਰੂਵਾਲ, ਮੋਹਨ ਸਿੰਘ ਧਰਮਕੋਟ ਰੰਧਾਵਾ ਸਹਿਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |