21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਹੀਂ ਰਹੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ

ਅਜੀਤ ਡੈਸਕ 27-03-2026
ਗੁਰਦਾਸਪੁਰ, 26 ਮਾਰਚ (ਚੱਕਰਾਜਾ)- ਸੀ.ਪੀ.ਆਈ. ਐਮ.ਐਲ ਲਿਬਰੇਸ਼ਨ ਦੇ ਬੀਤੇ 48 ਸਾਲਾ ਤੋਂ ਕੁਲਵਕਤੀ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪੱਧਰੀ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਦਾ ਦਿਹਾਂਤ ਹੋ ਗਿਆ | ਇਸ ਸੰਬੰਧੀ ਉਨ੍ਹਾਂ ਦੇ ਛੋਟੇ ਪੁੱਤਰ ਐਡਵੋਕੇਟ ਹਰਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਥੋੜ੍ਹੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੰਮਿ੍ਤਸਰ ਹਸਪਤਾਲ ਜ਼ੇਰੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਦੂਜੇ ਪੁੱਤਰ ਦੇ ਵਿਦੇਸ਼ ਤੋਂ ਵਾਪਸ ਪਰਤਨ ਉਪਰੰਤ 27 ਮਾਰਚ ਨੂੰ ਦੁਪਹਿਰ 12 ਵਜੇ ਪਿੰਡ ਭਾਗੋਕਾਵਾਂ ਵਿਖੇ ਕੀਤਾ ਜਾਵੇਗਾ | ਸੁਖਦੇਵ ਸਿੰਘ ਭਾਗੋਕਾਵਾਂ ਦੇ ਦਿਹਾਂਤ 'ਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਏਕਟੂ ਆਗੂ ਗੁਲਜ਼ਾਰ ਸਿੰਘ ਭੁੰਬਲੀ, ਐਡਵੋਕੇਟ ਕਰਨਜੀਤ ਸਿੰਘ, ਐਡਵੋਕੇਟ ਐਸੋਸੀਏਸ਼ਨ ਗੁਰਦਾਸਪੁਰ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ, ਕਿਸਾਨ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ, ਮੱਖਣ ਕੁਹਾੜ, ਹਰਜੀਤ ਸਿੰਘ ਕਾਹਲੋਂ, ਸਤਿਬੀਰ ਸਿੰਘ ਸੁਲਤਾਨੀ ਆਦਿ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਵਿਖੇ ਗ਼ਲਤ ਢੰਗ ਨਾਲ ਬਣੇ ਡਿਵਾਈਡਰ ਵਾਹਨ ਚਾਲਕਾਂ ਲਈ ਬਣੇ ਸਿਰਦਰਦੀ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਰੋਹਿਤ ਚੌਧਰੀ ਗਰੋਹ ਦੇ ਬਦਮਾਸ਼ ਨੂੰ ਕੀਤਾ ਗਿ੍ਫ਼ਤਾਰ, ਚਾਰ ਪਿਸਤੌਲਾਂ ਤੇ ਕਾਰਤੂਸ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।