21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪੁਰਾਣਾ ਸ਼ਾਲਾ ਵਿਖੇ ਗ਼ਲਤ ਢੰਗ ਨਾਲ ਬਣੇ ਡਿਵਾਈਡਰ ਵਾਹਨ ਚਾਲਕਾਂ ਲਈ ਬਣੇ ਸਿਰਦਰਦੀ

ਅਜੀਤ ਡੈਸਕ 27-03-2026
ਗੁਰਦਾਸਪੁਰ, 26 ਮਾਰਚ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪੁਰਾਣਾ ਸ਼ਾਲਾ ਕਸਬੇ 'ਚ ਬੇਤੁਕਾ ਢੰਗ ਨਾਲ ਬਣੇ ਡਿਵਾਈਡਰ ਵਾਹਨ ਚਾਲਕਾਂ ਲਈ ਸਿਰਦਰਦੀ ਬਣੇ ਹੋਏ ਹਨ | ਬੀਤੇ ਦਿਨ ਇਨ੍ਹਾਂ ਡਿਵਾਈਡਰਾਂ 'ਚ ਟਰੱਕ ਵੱਜਣ ਨਾਲ ਹਾਦਸਾ ਵਾਪਰ ਗਿਆ ਸੀ | ਪੀੜਤ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਗੁਰਦਾਸਪੁਰ ਆ ਰਿਹਾ ਸੀ ਕਿ ਜਦੋਂ ਪੁਰਾਣਾ ਸ਼ਾਲਾ ਨੇੜੇ ਪਹੁੰਚਾ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੂੰ ਬਚਾਉਣ ਵੇਲੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਉਹ ਸੜਕ ਕੰਢੇ ਬਣੇ ਡਿਵਾਈਡਰਾਂ 'ਤੇ ਚੜ੍ਹ ਗਿਆ | ਜਦੋਂ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਜਿਸ ਦਾ ਕਰੀਬ ਤਿੰਨ ਤੋਂ ਚਾਰ ਲੱਖ ਦੇ ਕਰੀਬ ਨੁਕਸਾਨ ਹੋ ਗਿਆ | ਦੁਕਾਨਦਾਰਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਲੋਂ ਸੜਕ ਵਿਚਕਾਰ ਗ਼ਲਤ ਢੰਗ ਨਾਲ ਡਿਵਾਈਡਰ ਬਣਾਏ ਹਨ ਜੋ ਹਮੇਸ਼ਾ ਰਾਤ ਵੇਲੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਪੁਰਾਣਾ ਸ਼ਾਲਾ ਅੱਡੇ 'ਚ ਬਣੇ ਡਿਵਾਈਡਰਾਂ ਨੰੂ ਸਹੀ ਢੰਗ ਨਾਲ ਬਣਾਉਣ ਦੇ ਹੁਕਮ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਨੰੂ ਜਾਰੀ ਕੀਤੇ ਜਾਣ, ਜਿਸ ਨਾਲ ਦੁਬਾਰਾ ਕੋਈ ਹਾਦਸਾ ਨਾ ਵਾਪਰ ਸਕੇ |
ਪਿਛਲੀ ਖ਼ਬਰ ਕੱਲ੍ਹ ਦੀ ਪਿੰਡ ਬੱਬੇਹਾਲੀ ਦੀ ਰੈਲੀ ਨਵਾਂ ਇਤਿਹਾਸ ਕਾਇਮ ਕਰੇਗੀ- ਗੁੰਝੀਆਂ/ਗੋਰਾਇਆ ਅਗਲੀ ਖ਼ਬਰ ਨਹੀਂ ਰਹੇ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।