ਨਵੀਂ ਦਿੱਲੀ,26 ਮਾਰਚ (ਜਗਤਾਰ ਸਿੰਘ)-ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ ਰੋਹਿਤ ਚੌਧਰੀ ਗਰੋਹ ਦੇ ਇੱਕ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ ¢ ਦੋਸ਼ੀ ਤੋਂ ਤਿੰਨ ਸੈਮੀ-ਆਟੋਮੈਟਿਕ ਪਿਸਤੌਲ, ਇੱਕ ਦੇਸੀ ਪਿਸਤੌਲ ਅਤੇ 22 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ¢ ਪੁਲਿਸ ਮੁਤਾਬਿਕ ਦੋਸ਼ੀ ਇਹ ਹਥਿਆਰ ਆਪਣੇ ਘਰ ਵਿਚ ਲੁਕਾ ਕੇ ਰੱਖਦਾ ਸੀ, ਜਿਨ੍ਹਾਂ ਨੂੰ ਗਿਰੋਹ ਦੇ ਮੈਂਬਰ ਗੰਭੀਰ ਅਪਰਾਧਾਂ ਵਿਚ ਵਰਤਣ ਦੀ ਯੋਜਨਾ ਬਣਾ ਰਹੇ ਸਨ ¢ ਡੀਸੀਪੀ ਪੰਕਜ ਕੁਮਾਰ ਮੁਤਾਬਿਕ ਅਪਰਾਧ ਸ਼ਾਖਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੁਝ ਗਰੋਹ ਮੈਂਬਰ ਜਬਰਨ ਵਸੂਲੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਹੋਰ ਹਿੰਸਕ ਕਾਰਵਾਈਆਂ ਦੀ ਸਾਜ਼ਿਸ਼ ਰਚ ਰਹੇ ਹਨ ¢ ਇਸ ਜਾਣਕਾਰੀ ਦੇ ਆਧਾਰ 'ਤੇ, ਟੀਮ ਨੇ ਨਿਗਰਾਨੀ ਅਤੇ ਜਾਂਚ ਸ਼ੁਰੂ ਕੀਤੀ ¢ ਜਾਂਚ ਦੌਰਾਨ, ਇਹ ਪਤਾ ਲੱਗਾ ਕਿ ਰੋਹਿਤ ਚੌਧਰੀ ਗਰੋਹ ਦਾ ਇੱਕ ਸਰਗਰਮ ਮੈਂਬਰ ਅਰਵਿੰਦ ਗੁਪਤਾ ਉਰਫ਼ ਡੀਸਿਲਵਾ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਿਲ ਸੀ ਅਤੇ ਅਗਵਾ ਅਤੇ ਜਬਰੀ ਵਸੂਲੀ ਵਰਗੇ ਅਪਰਾਧਾਂ ਦੀ ਯੋਜਨਾ ਬਣਾ ਰਿਹਾ ਸੀ ¢ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਉਸ ਦਾ ਸਾਥੀ, ਪ੍ਰਦੀਪ ਗੁਲਾਟੀ ਉਰਫ਼ ਪਾਰਸ ਨੇ ਆਪਣੇ ਘਰ ਵਿਚ ਇਹ ਹਥਿਆਰ ਲੁਕਾ ਕੇ ਰੱਖੇ ਹੋਏ ਸੀ ¢ ਇਸ ਤੋਂ ਬਾਅਦ, ਅਪਰਾਧ ਸ਼ਾਖਾ ਦੀ ਟੀਮ ਨੇ ਇੱਕ ਯੋਜਨਾਬੱਧ ਤਰੀਕੇ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ¢ ਪੁੱਛਗਿੱਛ ਦੌਰਾਨ, ਦੋਸ਼ੀ ਨੇ ਖ਼ੁਲਾਸਾ ਕੀਤਾ ਕਿ ਲਗਭਗ ਇੱਕ ਮਹੀਨਾ ਪਹਿਲਾਂ, ਅਰਵਿੰਦ ਗੁਪਤਾ ਉਰਫ਼ ਡਿਸਿਲਵਾ ਨੇ ਉਸ ਨੂੰ ਹਥਿਆਰ ਅਤੇ ਗੋਲਾ ਬਾਰੂਦ ਸੁਰੱਖਿਅਤ ਰੱਖਣ ਲਈ ਦਿੱਤਾ ਸੀ, ਜਿਨ੍ਹਾਂ ਨੂੰ ਗਰੋਹ ਦੁਆਰਾ ਭਵਿੱਖ ਵਿਚ ਅਪਰਾਧਾਂ ਲਈ ਵਰਤਣਾ ਸੀ ¢