28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

-ਪੱਤਰਕਾਰਾਂ ਨਾਲ ਬਦਸਲੂਕੀ ਦਾ ਮਾਮਲਾ-

ਅਜੀਤ ਡੈਸਕ 26-03-2026
ਪਠਾਨਕੋਟ, 25 ਮਾਰਚ (ਸੰਧੂ)- ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਬੀਤੀ 23 ਮਾਰਚ ਨੂੰ ਕੱਢੇ ਗਏ ਕੈਂਡਲ ਮਾਰਚ ਦੌਰਾਨ ਪੱਤਰਕਾਰਾਂ ਨਾਲ ਹੋਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਥਾਣਾ ਡਵੀਜ਼ਨ ਨੰਬਰ ਇਕ ਵਿਚ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਡੀ.ਐੱਸ.ਪੀ. ਸਿਟੀ ਦੇ ਦਫ਼ਤਰ ਵਿਚ ਮੀਟਿੰਗ ਹੋਈ ਜਿਸ ਵਿਚ ਪੱਤਰਕਾਰ ਭਾਈਚਾਰੇ ਤੋਂ ਐਨ.ਪੀ. ਧਵਨ, ਅਜੇ ਸੈਣੀ, ਭਾਰਤ ਭੂਸ਼ਨ ਡੋਗਰਾ, ਸੰਜੀਵ ਘਈ, ਗੁਰਦੇਵ ਸਿੰਘ ਜੌਹਲ, ਦਵਿੰਦਰ ਸਿੰਘ ਸੋਢੀ, ਪਵਨ ਠਾਕੁਰ, ਮੁਕੇਸ਼ ਸੈਣੀ, ਰਮਨਦੀਪ ਸਿੰਘ, ਅਖਿਲ ਮਹਾਜਨ, ਸ਼ਿਵਜੋਤ ਘੁੰਮਣ, ਗੁਲਸ਼ਨ ਕੁਮਾਰ, ਰਾਜ ਕੁਮਾਰ ਰਾਜੂ, ਸੰਨੀ ਸਰੋਚ, ਨਰੇਸ਼ ਚੌਧਰੀ, ਅਭਿਸ਼ੇਕ ਸ਼ਰਮਾ, ਸੰਦੀਪ ਭਗਤ, ਦਕਸ਼ ਮਹਿਰਾ, ਆਰਤੀ ਮਹਿਰਾ, ਨੇਹਾ, ਪ੍ਰਦੀਪ ਕਰੜਾ, ਸੰਜੀਵ, ਵੇਦ ਪ੍ਰਕਾਸ਼, ਵਿਨੋਦ ਕੁਮਾਰ, ਜੁਗਲ ਕਿਸ਼ੋਰ ਸੋਨੂੰ, ਵਿਕਾਸ ਸੋਨੰੂ ਗੁਪਤਾ, ਸੋਨੰੂ ਬਾਵਾ, ਅਸ਼ੋਕ ਕੁਮਾਰ, ਧਰਮਿੰਦਰ ਠਾਕਰ, ਯਸ਼ਪਾਲ ਜੰਗੀ, ਪੁਸ਼ਪਿੰਦਰ ਪਠਾਨੀਆ, ਪ੍ਰੇਮ ਕਤਨੋਰੀਆ, ਅਨਮੋਲ ਸ਼ਰਮਾ, ਨਰਿੰਦਰ, ਮੁਕੇਸ਼ ਸ਼ਰਮਾ, ਅਸ਼ੀਸ਼ ਸ਼ਰਮਾ, ਰਾਜ ਠਾਕਰ, ਅਮਿਤ ਕੁਮਾਰ, ਵਰੁਣ ਪੁਰੀ, ਨੀਰੂ, ਸੁਮਿਤ ਸ਼ਰਮਾ, ਜੋਗਿੰਦਰ ਕੁਮਾਰ, ਤਰੁਨ ਸਨਹੋਤਰਾ, ਅਜੇ ਮਹਾਜਨ, ਅਤੀਤ ਮਹਾਜਨ ਸਮੇਤ ਹੋਰ ਵੀ ਹਾਜ਼ਰ ਸਨ | ਮੀਟਿੰਗ ਵਿਚ ਕਾਂਗਰਸ ਆਗੂ ਟੀਨਾ ਚੌਧਰੀ ਨੇ ਆਪਣੀ ਗ਼ਲਤੀ ਮੰਨਦਿਆਂ ਪੱਤਰਕਾਰਾਂ ਕੋਲੋਂ ਮੁਆਫ਼ੀ ਮੰਗੀ | ਮੀਟਿੰਗ ਦੌਰਾਨ ਟੀਨਾ ਚੌਧਰੀ ਨੇ ਕਿਹਾ ਕਿ ਕੈਂਡਲ ਮਾਰਚ ਸਮੇਂ ਪੱਤਰਕਾਰਾਂ ਨਾਲ ਬਹਿਸ ਦੌਰਾਨ ਉਨ੍ਹਾਂ ਵਲੋਂ ਕਹੇ ਗਏ ਸ਼ਬਦਾਂ ਲਈ ਉਹ ਖੇਦ
ਪ੍ਰਗਟਾਉਂਦੇ ਹਨ | ਉਨ੍ਹਾਂ ਆਪਣੇ ਸਾਥੀਆਂ ਵਲੋਂ ਕੀਤੀ ਗਈ ਬਦਸਲੂਕੀ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਦੁਹਰਾਈ ਨਹੀਂ ਜਾਵੇਗੀ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਕਾਂਗਰਸ ਪਾਰਟੀ ਹਰ ਪੱਤਰਕਾਰ ਦਾ ਸਤਿਕਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਰਕਰ ਕੋਲੋਂ ਗ਼ਲਤੀ ਹੋਈ ਹੈ ਤਾਂ ਪਾਰਟੀ ਇਸ ਲਈ ਤਹਿ ਦਿਲੋਂ ਮੁਆਫ਼ੀ ਮੰਗਦੀ ਹੈ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਹਮੇਸ਼ਾ ਵਚਨਬੱਧ ਰਹੇਗੀ | ਪੱਤਰਕਾਰ ਯੂਨੀਅਨ ਦੇ ਪ੍ਰਧਾਨ ਐਨ.ਪੀ. ਧਵਨ, ਅਜੇ ਸੈਣੀ, ਗੁਰਦਿੱਤ ਸਿੰਘ ਰੰਧਾਵਾ, ਸੰਜੀਵ ਘਈ ਨੇ ਕਿਹਾ ਕਿ ਪੱਤਰਕਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਉੱਚੇ ਪੱਧਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਵਿੱਖ ਵਿਚ ਜੇਕਰ ਕਿਸੇ ਵੀ ਪੱਤਰਕਾਰ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਆਰਿਆ ਮਹਿਲਾ ਮਹਾਂਵਿਦਿਆਲੇ ਪਠਾਨਕੋਟ 'ਚ ਧੂਮਧਾਮ ਨਾਲ ਡਿਗਰੀ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।