ਪਠਾਨਕੋਟ, 25 ਮਾਰਚ (ਸੰਧੂ)- ਆਰੀਆ ਮਹਿਲਾ ਮਹਾਂਵਿਦਿਆਲਿਆ ਪਠਾਨਕੋਟ ਵਿਖੇ ਡਿਗਰੀ ਵੰਡ ਸਮਾਗਮ ਪਿ੍ੰਸੀਪਲ ਡਾ: ਗੁਰਮੀਤ ਕੌਰ ਦੀ ਪ੍ਰਧਾਨਗੀ ਤੇ ਪੰਜਾਬੀ ਵਿਭਾਗ ਦੀ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਤੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਡਾ: ਆਰਤੀ ਪਲਟਾ ਦੀ ਅਗਵਾਈ ਹੇਠ ਕਰਵਾਇਆ ਗਿਆ | ਪ੍ਰੋਗਰਾਮ ਵਿਚ ਪ੍ਰੋ: ਡਾ: ਅਮਿਤ ਕੋਟਸ (ਪ੍ਰੋਜੈਕਟ ਕੋਆਰਡੀਨੇਟਰ, ਸਕੂਲ ਆਫ਼ ਐਜੂਕੇਸ਼ਨ, ਐਚ.ਆਰ.ਡੀ.) ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਫੈਸਰ ਡਾ: ਦੀਪਾ ਸਿਕੰਦ ਕੋਟਸ, ਸਿੱਖਿਆ ਵਿਭਾਗ ਦੀ ਮੁਖੀ, ਡੀਨ ਫੈਕਲਟੀ ਆਫ਼ ਐਜੂਕੇਸ਼ਨ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੇ ਨਾਲ ਹੀ ਕਾਲਜ ਪ੍ਰਬੰਧਨ ਕਮੇਟੀ ਤੋਂ ਪ੍ਰਧਾਨ ਅਸ਼ੋਕ ਕੁਮਾਰ, ਉਪ ਪ੍ਰਧਾਨ ਇੰਦਰਸੇਨ ਮਿੱਤਲ, ਰਵੀਸ਼ ਮਿੱਤਲ, ਅਪਰਨਾ ਕਾਲੜਾ ਤੇ ਪ੍ਰਸ਼ਾਂਤ ਮਿੱਤਲ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਕਾਲਜ ਪਰਿਵਾਰ ਵਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਮਹਿਮਾਨਾਂ ਦਾ ਸਵਾਗਤ ਬੂਟੇ ਦੇ ਕੇ ਕੀਤਾ ਗਿਆ | ਸਮਾਗਮ ਨੂੰ ਸਫਲ ਬਣਾਉਣ ਦੀ ਕਾਮਨਾ ਨਾਲ ਵਿਭਾਗ ਮੁਖੀ ਡਾ: ਨਰਿੰਦਰ ਕੌਰ ਨੇ ਸੰਗੀਤਕ ਮੰਤਰਾਂ ਦਾ ਜਾਪ ਕੀਤਾ | ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਮੌਜੂਦ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਮੁੱਖ ਮਹਿਮਾਨ ਡਾ: ਅਮਿਤ ਕੋਟਸ ਤੇ ਮਹਿਮਾਨ ਡਾ: ਦੀਪਾ ਸਿਕੰਦ ਕੋਟਸ ਦੁਆਰਾ ਕੀਤੀਆਂ ਪ੍ਰਾਪਤੀਆਂ ਦੀ ਸਮੀਖਿਆ ਵੀ ਕੀਤੀ | ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦੀ ਰਸਮ ਸ਼ੁਰੂ ਹੋਈ ਜਿਸ ਵਿਚ 2024-25 ਅਕਾਦਮਿਕ ਸਾਲ ਵਿਚ ਆਪਣੀ ਸਿੱਖਿਆ ਪੂਰੀ ਕਰਨ ਵਾਲੇ ਲਗਪਗ 350 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ | ਮੁੱਖ ਮਹਿਮਾਨ ਡਾ: ਅਮਿਤ ਕੋਟਸ ਤੇ ਮਹਿਮਾਨ ਡਾ: ਦੀਪਾ ਸਿਕੰਦ ਕੋਟਸ ਨੇ ਪ੍ਰੇਰਨਾਦਾਇਕ ਅਤੇ ਉਤਸ਼ਾਹਜਨਕ ਸ਼ਬਦ ਸਾਂਝੇ ਕੀਤੇ | ਇਸ ਤੋਂ ਬਾਅਦ ਮੌਜੂਦ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਇਹ ਵੀ ਸਹੁੰ ਚੁਕਾਈ ਗਈ ਕਿ ਉਹ ਆਪਣੀ ਸਿੱਖਿਆ ਦਾ ਚੰਗਾ ਇਸਤੇਮਾਲ ਕਰਨਗੇ | ਸਟੇਜ ਦੀ ਜ਼ਿੰਮੇਵਾਰੀ ਡਾ: ਰੁਪਿੰਦਰ ਜੀਤ ਕੌਰ ਗਿੱਲ ਅਤੇ ਡਾ: ਸ਼ਵੇਤਾ ਠਾਕੁਰ ਨੇ ਨਿਭਾਈ |