28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਦੀ ਹੋਈ ਚੋਣ

ਅਜੀਤ ਡੈਸਕ 26-03-2026
ਪਠਾਨਕੋਟ, 25 ਮਾਰਚ (ਸੰਧੂ)- ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਦੀ ਸਾਲਾਨਾ ਚੋਣ ਪ੍ਰਾਂਤੀ ਪਰਵੇਖਕ ਸੁਨੀਲ ਚੋਪੜਾ ਦੀ ਦੇਖ-ਰੇਖ ਹੇਠ ਡਿਫੈਂਸ ਕਾਲੋਨੀ ਸਥਿਤ ਭਾਰਤ ਵਿਕਾਸ ਪ੍ਰੀਸ਼ਦ ਭਵਨ ਵਿਚ ਕਰਵਾਈ ਗਈ | ਇਸ ਦੌਰਾਨ ਰਜਨੀਸ਼ ਸ਼ਰਮਾ ਨੂੰ ਪ੍ਰਧਾਨ, ਮਨੀਸ਼ਾ ਸ਼ਰਮਾ ਨੂੰ ਸਕੱਤਰ ਤੇ ਅਮਰਜੀਤ ਸਿੰਘ ਨੂੰ ਖ਼ਜ਼ਾਨਚੀ ਸਰਬਸੰਮਤੀ ਨਾਲ ਚੁਣਿਆ ਗਿਆ | ਮੀਟਿੰਗ ਦਾ ਸੰਚਾਲਨ ਮਨੀਸ਼ਾ ਸ਼ਰਮਾ ਵਲੋਂ ਕੀਤਾ ਗਿਆ ਜਦਕਿ ਰਜਨੀਸ਼ ਸ਼ਰਮਾ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ | ਇਸ ਮੌਕੇ ਕੁਲਭੂਸ਼ਣ ਕੁਮਾਰ ਨੇ ਆਰੋਗਿਆ ਕੇਂਦਰ ਬਾਰੇ ਜਾਣਕਾਰੀ ਸਾਂਝੀ ਕੀਤੀ | ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਜਦਕਿ ਸੁਨੀਲ ਚੋਪੜਾ ਨੇ ਸ਼ਾਖਾ ਦੇ ਕੰਮਾਂ ਦੀ ਸ਼ਲਾਘਾ ਕੀਤੀ | ਅੰਤ ਵਿਚ ਅਮਰਜੀਤ ਸਿੰਘ ਵਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ | ਇਸ ਮੌਕੇ ਸੁਸ਼ੀਲ ਸ਼ਰਮਾ, ਸੁਨੀਲ ਚੋਪੜਾ, ਕੁਲਭੂਸ਼ਣ ਕੁਮਾਰ, ਸੰਜੀਵ ਸ਼ਰਮਾ, ਰਾਜਿੰਦਰ ਕੁਮਾਰ, ਸੁਰਜੀਤ ਸਿੰਘ, ਪਵਨ ਸ਼ਰਮਾ, ਹਰੀ ਸਿੰਘ, ਗੋਪੇਸ਼ਵਰ ਸ਼ਰਮਾ, ਅਖਿਲੇਸ਼ਵਰ ਸ਼ਰਮਾ, ਕੁਲਦੀਪ ਗੁਲੇਰੀਆ, ਵਿਸ਼ਨੂ ਸ਼ਰਮਾ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ -ਪੱਤਰਕਾਰਾਂ ਨਾਲ ਬਦਸਲੂਕੀ ਦਾ ਮਾਮਲਾ- ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 12 ਵਿਦਿਆਰਥੀਆਂ ਨੇ ਐਸ.ਓ.ਐਫ. ਇੰਟਰਨੈਸ਼ਨਲ ਇੰਗਲਿਸ਼ ਓਲੰਪੀਅਡ 'ਚ ਜਿੱਤੇ ਸੋਨੇ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।