ਪਠਾਨਕੋਟ, 25 ਮਾਰਚ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 12 ਹੋਣਹਾਰ ਵਿਦਿਆਰਥੀਆਂ ਨੇ ਸਾਇੰਸ ਓਲੰਪੀਅਡ ਫਾਊਾਡੇਸ਼ਨ ਵਲੋਂ ਕਰਵਾਏ ਜਾਣ ਵਾਲੇ ਇੰਟਰਨੈਸ਼ਨਲ ਇੰਗਲਿਸ਼ ਓਲੰਪੀਅਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਹ ਓਲੰਪੀਅਡ ਹਰ ਸਾਲ ਕਲਾਸ 1 ਤੋਂ 12 ਤੱਕ ਦੇ ਵਿਦਿਆਰਥੀਆਂ ਲਈ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਵਿਚ ਸਮਝ, ਸ਼ਬਦਾਵਲੀ ਤੇ ਵਿਆਕਰਨ ਦੀ ਯੋਗਤਾ ਦਾ ਅੰਕਲਨ ਕਰਨਾ ਹੈ | ਇਹ ਮੰਚ ਵਿਦਿਆਰਥੀਆਂ ਨੂੰ ਆਪਣੀ ਭਾਸ਼ਾਈ ਕਾਬਲੀਅਤ ਨਿਖਾਰਨ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲੇ ਲਈ ਤਿਆਰ ਕਰਦਾ ਹੈ | ਸੋਨੇ ਦੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਵਿਚ ਅਵੰਤਿਕਾ, ਸਾਰਥਿਕ, ਸ਼੍ਰੇਹਾਨ, ਅਬਦੁਲ, ਸ਼੍ਰੀਸ਼ਾ, ਸਕਾਰਮਾ, ਅਕਸ਼ਤ, ਕਿ੍ਸ਼ਿਵ, ਕਰਾਮਤ, ਸ਼ਗੁਨ, ਰਾਮੀਰਾ ਤੇ ਸੁਖਸਾਰ ਸ਼ਾਮਿਲ ਹਨ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਮਾਣ ਹੈ ਤੇ ਇਹ ਸਫਲਤਾ ਸਕੂਲ ਦੀ ਉੱਚ ਕੋਟੀ ਦੀ ਸਿੱਖਿਆ ਅਤੇ ਮਜ਼ਬੂਤ ਬੁਨਿਆਦ ਦਾ ਨਤੀਜਾ ਹੈ | ਸਕੂਲ ਪਿ੍ੰਸੀਪਲ ਸੁਸ਼ਰੀ ਸ਼ੁਭਰਾ ਰਾਣੀ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ |