ਗੁਰਦਾਸਪੁਰ, 25 ਮਾਰਚ (ਚੱਕਰਾਜਾ)-ਸਥਾਨਿਕ ਸਾਲਵੇਸ਼ਨ ਆਰਮੀ ਚਰਚ ਜੇਲ੍ਹ ਰੋਡ ਗੁਰਦਾਸਪੁਰ ਵਿਚ ਵੱਖ-ਵੱਖ ਥਾਂ ਤੋਂ ਆਏ ਸਾਲਵੇਸ਼ਨ ਆਰਮੀ ਦੇ ਪਾਦਰੀ ਸਾਹਿਬਾਨਾਂ ਦੀ ਮੀਟਿੰਗ ਸਾਲਵੇਸ਼ਨ ਆਰਮੀ ਦੇ ਜ਼ਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵਿਖੇ ਡਵੀਜ਼ਨ ਕਮਾਂਡਰ ਮੇਜਰ ਮਾਨੰੂਏਲ ਮਸੀਹ ਦੀ ਅਗਵਾਈ ਹੇਠ ਹੋਈ | ਜਿਸ ਵਿਚ ਪੰਜਾਬ ਕ੍ਰਿਸਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਵਿਕਟਰ ਮਸੀਹ ਵਲੋਂ ਡਵੀਜ਼ਨ ਕਮਾਂਡਰ ਮੇਜਰ ਮਾਨੰੂਏਲ ਮਸੀਹ ਨੰੂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਕਟਰ ਮਸੀਹ ਨੇ ਸਾਰੇ ਆਏ ਹੋਏ ਸਾਲਵੇਸ਼ਨ ਆਰਮੀ ਦੇ ਪਾਦਰੀ ਸਾਹਿਬਾਨਾਂ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਕਿ੍ਸਚਨ ਫਰੰਟ ਸਾਲਵੇਸ਼ਨ ਆਰਮੀ ਤੇ ਸਮੂਹ ਕਲੀਸਿਆ ਦੇ ਨਾਲ ਹੈ ਅਤੇ ਹਰ ਪ੍ਰਕਾਰ ਦੀਆਂ ਲੋੜਾਂ, ਜ਼ਰੂਰਤਾਂ ਤੇ ਮਦਦ ਲਈ ਵਚਨਬੱਧ ਹੈ, ਤਾਂ ਜੋ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਵਚਨਾਂ ਨੰੂ ਘਰ-ਘਰ ਫੈਲਾਉਣ ਲਈ ਕੋਈ ਅੜਚਨ ਨਾ ਆ ਸਕੇ ਅਤੇ ਪ੍ਰਭੂ ਦਾ ਪ੍ਰਚਾਰ ਬਿਨਾਂ ਕੋਈ ਰੁਕਵਾਟ ਅੱਗੇ ਵੱਧ ਸਕੇ | ਇਸ ਮੌਕੇ ਵਿਕਟਰ ਮਸੀਹ ਨੇ ਸਾਰੇ ਪਾਦਰੀ ਸਾਹਿਬਾਨਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਕਲੀਸਿਆ ਦੇ ਲੋਕਾਂ ਨੰੂ ਆ ਰਹੀਆਂ ਮੁਸ਼ਕਿਲਾਂ ਬਾਰੇ ਪੰਜਾਬ ਕ੍ਰਿਸਚਨ ਫਰੰਟ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ | ਇਸ ਮੌਕੇ ਡਵੀਜ਼ਨ ਕਮਾਂਡਰ ਮੇਜਰ ਮਾਨੰੂਏਲ ਮਸੀਹ ਨੇ ਵਿਸ਼ੇਸ਼ ਤੌਰ 'ਤੇ ਵਿਕਟਰ ਮਸੀਹ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਖਾਸ ਪ੍ਰਾਰਥਨਾ ਕੀਤੀ | ਇਸ ਮੌਕੇ ਮੇਜਰ ਅਸ਼ੋਕ ਮਸੀਹ ਡੀ.ਵਾਈ.ਐਸ., ਕੈਪਟਨ ਰਾਜਨ ਗਿੱਲ, ਮੇਜਰ ਲਾਡੀ ਮਸੀਹ ਰਾਮ ਨਗਰ, ਕੈਪਟਨ ਪ੍ਰੇਮ ਮਸੀਹ ਭੁੱਲੇਚੱਕ, ਮੇਜਰ ਦੀਪਕ ਮਸੀਹ ਹਯਾਤ ਨਗਰ, ਮੇਜਰ ਅਸ਼ੋਕ ਮਸੀਹ ਕਾਹਨੰੂਵਾਨ, ਕੈਪਟਨ ਦੀਪਕ ਮਸੀਹ ਬਖਤਪੁਰ, ਮੇਜਰ ਸਾਲੋਮ ਰਣੀਆਂ, ਮੇਜਰ ਯਸ਼ਪਾਲ ਮਸੀਹ ਸੋਹਲ, ਮੇਜਰ ਗੁਲਸ਼ਨ ਮਸੀਹ ਕੋਟ ਸੰਤੋਖ ਰਾਏ, ਮੇਜਰ ਇਮਾਨੰੂਏਲ ਆਲੋਵਾਲ, ਮੇਜਰ ਐਡਵਿਨ ਭੋਪਰ ਸੈਦਾਂ, ਲੈਫਟੀਨੈਂਟ ਸਿਮੋਨ ਨਵਾਂ ਪਿੰਡ, ਕੈਪਟਨ ਆਰੁਣ ਬੱਬਰੀ ਨੰਗਲ, ਮੇਜਰ ਅਮਰ ਲੇਹਲ, ਕੈਪਟਨ ਜੇਮਸ ਆਲੀਨੰਗਲ, ਲੈਫਟੀਨੈਂਟ ਫਿਲਿਪ ਦੋਰਾਂਗਲਾ, ਕੈਪਟਨ ਸਤਨਾਮ ਬਹਿਰਾਮਪੁਰ, ਮੇਜਰ ਕਮਲਾ ਬਰਨਾਲਾ, ਮੇਜਰ ਊਸ਼ਾ ਤੁੰਗ, ਕੈਪਟਨ ਯਾਕੂਬ ਵੜੈਚ ਅਤੇ ਕੈਪਟਨ ਲੁਕਸ਼ ਜਾਗੋਵਾਲ ਆਦਿ ਹਾਜ਼ਰ ਸਨ |