ਤਰਨ ਤਾਰਨ, 25 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਨੇ ਨਰਸਿੰਗ ਦੇ ਐਲਾਨੇ ਜਾ ਰਹੇ ਨਤੀਜਿਆ ਵਿਚ ਪੰਜਾਬ ਭਰ ਵਿਚ ਪਹਿਲੀ ਥਾਂ ਬਣਾਈ ਹੋਈ ਹੈ | ਇਸ ਸਾਲ ਵੀ ਬਾਬਾ ਫਰੀਦ ਯੂਨੀਵਰਸਟੀ ਵਲੋਂ ਬੀ.ਐਸ.ਸੀ. ਨਰਸਿੰਗ 8ਵੇਂ ਸਮੈਸਟਰ ਦੇ ਐਲਾਨੇ ਗਏ ਨਤੀਜੇ 'ਚ 6 ਵਿਦਿਆਰਥਣਾਂ ਨੇ 10 ਸੀ.ਜੀ.ਪੀ.ਏ. ਲੈ ਕੇ ਇਕ ਰਿਕਾਰਡ ਕਾਇਮ ਕੀਤਾ | ਦੋ ਵਿਦਿਆਰਥਣਾਂ ਨੇ 9 ਸੀ.ਜੀ.ਪੀ.ਏ ੳਤੇ ਬਾਕੀ ਵਿਦਿਆਰਥਣਾਂ ਨੇ 8 ਤੋਂ 7 ਸੀ.ਜੀ.ਪੀ.ਏ. ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ, ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਅਤੇ ਐਡਵੋਕੇਟ ਜਸਮੀਤ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਲਜ ਵਿਚ ਗਿਆਰਵ੍ਹੀਂ ਤੇ ਬਾਰ੍ਹਵੀਂ ਮੈਡੀਕਲ ਤੇ ਨਾਨ ਮੈਡੀਕਲ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ | ਇਸਦੇ ਨਾਲ ਹਰ ਸਾਲ ਵਿਦਿਆਰਥਣਾਂ ਨੂੰ ਬਾਬਾ ਫਰੀਦ ਯੂਨੀਵਰਸਟੀ ਵਲੋਂ ਬੀ.ਐਸ.ਸੀ. ਨਰਸਿੰਗ ਦੇ ਵਿਚ ਦਾਖਲਾ ਲੈਣ ਲਈ ਲਏ ਜਾ ਰਹੇ ਪੀ.ਪੀ.ਐਮ.ਈ.ਟੀ. ਟੈਸਟ ਦੀ ਤਿਆਰੀ ਦੀਆਂ ਕੋਚਿੰਗ ਕਲਾਸਾਂ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀਆਂ ਜਾਂਦੀਆਂ ਹਨ | ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਕੋਚਿੰਗ ਲੈ ਕੇ ਗਈਆਂ 48 ਵਿਦਿਆਰਥਣਾਂ ਨੇ ਟੈਸਟ ਕਲੀਅਰ ਕਰਕੇ ਵੱਖ-ਵੱਖ ਕਾਲਜਾਂ 'ਚ ਦਾਖਲਾ ਪ੍ਰਾਪਤ ਕੀਤਾ | ਇਥੇ ਇਹ ਵੀ ਦੱਸਣਯੋਗ ਹੈ ਕਿ ਮਾਈ ਭਾਗੋ ਕਾਲਜ ਆਫ ਨਰਸਿੰਗ ਵਿਚ ਬੀ.ਐਸ.ਸੀ. ਨਰਸਿੰਗ, ਜੀ.ਐਨ.ਐਮ., ਏ.ਐਨ.ਐਮ., ਪੋਸਟ ਬੇਸਿਕ ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ |