ਕਾਹਨੂੰਵਾਨ, 25 ਮਾਰਚ (ਨਿਸ਼ਾਨ ਸਿੰਘ ਚਾਹਲ)- ਇਤਿਹਾਸਕ ਕਸਬਾ ਕਾਹਨੂੰਵਾਨ ਦੇ ਪ੍ਰਚੀਨ ਤੇ ਇਤਿਹਾਸਕ ਗੁਫਾ ਮੰਦਰ ਤੋਂ ਸ੍ਰੀ ਰਾਮ ਨੌਮੀ ਦੇ ਤਿਉਹਾਰ ਦੇ ਸਬੰਧ ਵਿਚ ਅੱਜ ਕਸਬੇ ਅੰਦਰ ਸ਼ੋਭਾ ਯਾਤਰਾ ਕੱਢੀ ਗਈ, ਜੋ ਗੁਫਾ ਮੰਦਰ ਤੋਂ ਨਾਗ ਮੰਡੀ ਮੰਦਰ ਦੇ ਮਹੰਤ ਸ੍ਰੀ ਮਹੇਸ਼ ਨਾਥ ਦੀ ਅਗਵਾਈ ਹੇਠ ਸ਼ੁਰੂ ਹੋ ਕੇ ਕਸਬੇ ਦੇ ਵੱਖ-ਵੱਖ ਮੰਦਰਾਂ ਤੇ ਧਾਰਮਿਕ ਸਥਾਨਾਂ ਤੋਂ ਹੁੰਦੀ ਹੋਈ ਪੂਰੇ ਕਸਬੇ ਦੀ ਪ੍ਰਕਰਮਾ ਕਰ ਕੇ ਗੁਫ਼ਾ ਮੰਦਿਰ ਵਿਖੇ ਆ ਕੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦੇ ਸਵਾਗਤ ਲਈ ਜਿੱਥੇ ਸ਼ਰਧਾਲੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਸਜਾਵਟੀ ਗੇਟ ਬਣਾਏ ਹੋਏ ਸਨ ਉੱਥੇ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਰਾਮ ਭਗਤਾਂ ਲਈ ਲੰਗਰਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਸੁਨੀਲ ਸ਼ਰਮਾ ਤੇ ਸੰਕੀਰਤਨ ਪਾਰਟੀਆਂ ਨੇ ਪ੍ਰਭੂ ਰਾਮ ਦੇ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ ਗਿਆ | ਮੰਦਿਰ ਦੇ ਸੇਵਾਦਾਰ ਠਾਕੁਰ ਜਨਕ ਸਿੰਘ ਨੇ ਦੱਸਿਆ ਕਿ 26 ਮਾਰਚ ਨੂੰ ਸਵੇਰੇ 10 ਵਜੇ ਭੋਗ ਸ੍ਰੀ ਰਮਾਇਣ ਪਾਠ, ਹਵਨ ਯੱਗ, ਭਜਨ ਕੀਰਤਨ ਤੇ ਗੁਰੂ ਜੀ ਦਾ ਅਤੁੱਟ ਭੰਡਾਰਾ 2 ਵਜੇ ਖੁੱਲ੍ਹ ਜਾਵੇਗਾ |