06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਆਦਰਸ਼ ਭਾਰਤੀ ਮਹਾਂਵਿਦਿਆਲਿਆ ਪਠਾਨਕੋਟ ਦਾ ਸਾਲਾਨਾ ਸੱਭਿਆਚਾਰਕ ਸਮਾਗਮ ਸਪਾਰਕ 2026 ਕਰਵਾਇਆ

ਅਜੀਤ ਡੈਸਕ 07-03-2026
ਪਠਾਨਕੋਟ, 6 ਮਾਰਚ (ਸੰਧੂ)- ਆਦਰਸ਼ ਭਾਰਤੀ ਮਹਾਂਵਿਦਿਆਲਿਆ ਪਠਾਨਕੋਟ ਦਾ ਸਾਲਾਨਾ ਸੱਭਿਆਚਾਰਕ ਸਮਾਗਮ, ਸਪਾਰਕ 2026 ਬਹੁਤ ਧੂਮਧਾਮ ਨਾਲ ਹੋਇਆ | ਪ੍ਰੋਗਰਾਮ ਵਿਚ ਸਮਾਜ ਸੇਵਕ ਅਤੇ ਪਠਾਨਕੋਟ ਜ਼ਿਲ੍ਹਾ ਉਦਯੋਗਿਕ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਚੌਧਰੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ ਜਦੋਂਕਿ ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ, ਕਾਰੋਬਾਰੀ ਐਸ.ਕੇ. ਮਹਾਜਨ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ | ਕਾਲਜ ਪਿ੍ੰਸੀਪਲ ਕੁਲਦੀਪ ਕੁਮਾਰ ਗੁਪਤਾ, ਸੱਭਿਆਚਾਰਕ ਵਿਭਾਗ ਦੇ ਮੁਖੀ ਡਾ: ਅਨਿਲ ਡੋਗਰਾ, ਰਜਿਸਟਰਾਰ ਪ੍ਰੋ: ਰਵੀ ਰੰਜਨ, ਪ੍ਰੋ: ਆਲੋਕ ਤੁਲੀ, ਪ੍ਰੋ: ਅਨੂਪ ਸਿੰਘ, ਪ੍ਰੋਗਰਾਮ ਮੁਖੀ ਡਾ: ਮਨੂ ਸ਼ਰਮਾ ਨੇ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰੋਗਰਾਮ ਦਾ ਰਸਮੀ ਉਦਘਾਟਨ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ | ਪਿ੍ੰਸੀਪਲ ਕੁਲਦੀਪ ਕੁਮਾਰ ਗੁਪਤਾ ਨੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਦਰਸ਼ ਭਾਰਤੀ ਮਹਾਂਵਿਦਿਆਲਿਆ ਨੇ ਸੱਭਿਆਚਾਰਕ, ਵਿੱਦਿਅਕ ਤੇ ਖੇਡ ਗਤੀਵਿਧੀਆਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ ਅਤੇ ਕਾਲਜ ਦੇ ਵਿਦਿਆਰਥੀ ਹਰ ਖੇਤਰ ਵਿਚ ਸ਼ਾਨਦਾਰ ਕੰਮ ਕਰ ਰਹੇ ਹਨ | ਪ੍ਰੋਗਰਾਮ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ | ਇਸ ਤੋਂ ਬਾਅਦ ਡਾ: ਮਨੂ ਸ਼ਰਮਾ ਦੁਆਰਾ ਨਿਰਦੇਸ਼ਿਤ ਇਕ ਸਕਿੱਟ ਪੇਸ਼ ਕੀਤੀ ਗਈ | ਸਟੇਜ ਪ੍ਰਬੰਧਨ ਦੀ ਜ਼ਿੰਮੇਵਾਰੀ ਪ੍ਰੋਫੈਸਰ ਡਾ: ਮਨੂ ਸ਼ਰਮਾ ਨੇ ਨਿਭਾਈ | ਮੁੱਖ ਮਹਿਮਾਨ ਵਿਵੇਕ ਚੌਧਰੀ ਤੇ ਵਿਸ਼ੇਸ਼ ਮਹਿਮਾਨ ਸੰਨੀ ਮਹਾਜਨ ਨੇ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਹਰੇਕ ਗਤੀਵਿਧੀ ਵਿਚ ਵਿਦਿਆਰਥੀਆਂ ਨੂੰ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਪ੍ਰੋ: ਕੁਲਦੀਪ ਕੁਮਾਰ ਗੁਪਤਾ, ਡਾ: ਅਨਿਲ ਡੋਗਰਾ, ਪ੍ਰੋ: ਰਵੀ ਰੰਜਨ, ਡਾ: ਆਲੋਕ ਤੁਲੀ, ਪ੍ਰੋ: ਅਨੂਪ ਸਿੰਘ, ਪ੍ਰੋ: ਕਿ੍ਸ਼ਨਾ ਗੋਪਾਲ, ਡਾ: ਵਨੀਤਾ ਗੰਡੋਤਰਾ, ਡਾ: ਮਨੂ ਸ਼ਰਮਾ, ਅਧਿਆਪਨ ਤੇ ਗੈਰ ਅਧਿਆਪਨ ਸਟਾਫ਼ ਦੇ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਬੋਲਣ ਤੇ ਸੁਣਨ ਤੋਂ ਅਸਮਰੱਥ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ੀ ਨੂੰ ਸੱਤ ਸਾਲ ਦੀ ਸਜ਼ਾ ਅਗਲੀ ਖ਼ਬਰ ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।