06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਜਲਦੀ ਸ਼ੁਰੂ ਕਰੇਗਾ ਸਸਤੀ ਰਸੋਈ ਪ੍ਰੋਜੈਕਟ

ਅਜੀਤ ਡੈਸਕ 07-03-2026
ਸੁਜਾਨਪੁਰ, 6 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਿਖੇ ਪ੍ਰਧਾਨ ਇੰਜੀ: ਅਜੇ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਜੇ ਮਹਾਜਨ ਤੇ ਕੋਰ ਕਮੇਟੀ ਮੈਂਬਰ ਸੁਨੀਲ ਮਹਾਜਨ ਨੇ ਦੱਸਿਆ ਕਿ ਸ੍ਰੀ ਰਾਮ ਲੀਲ੍ਹਾ ਕਲੱਬ ਸੁਜਾਨਪੁਰ ਵਲੋਂ ਸੁਜਾਨਪੁਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਸੁਜਾਨਪੁਰ ਵਿਖੇ ਜਲਦੀ ਸਸਤੀ ਰਸੋਈ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਦੀ ਮਨਜ਼ੂਰੀ ਲੈਣ ਲਈ ਲਗਪਗ ਇਕ ਸਾਲ ਦਾ ਸਮਾਂ ਲੱਗਾ ਹੈ | ਇਸ ਸਸਤੀ ਰਸੋਈ ਵਿਚ ਸਿਵਲ ਹਸਪਤਾਲ ਸੁਜਾਨਪੁਰ ਵਿਖੇ ਦਾਖਲ ਮਰੀਜ਼ਾਂ, ਉਨ੍ਹਾਂ ਨਾਲ ਆਏ ਰਿਸ਼ਤੇਦਾਰਾਂ ਜਾਂ ਕੋਈ ਹੋਰ ਵੀ ਜ਼ਰੂਰਤਮੰਦ ਜੋ ਖਾਣਾ ਖਾਣਾ ਚਾਹੇਗਾ ਉਸ ਨੂੰ 10 ਰੁਪਏ ਵਿਚ ਇਕ ਸਮੇਂ ਦਾ ਖਾਣਾ ਦਿੱਤਾ ਜਾਵੇਗਾ | ਉਨ੍ਹਾਂ ਇਸ ਨੇਕ ਕੰਮ ਦੀ ਮਨਜ਼ੂਰੀ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਰਾਜ ਕੁਮਾਰ ਗੁਪਤਾ, ਐਡਵੋਕੇਟ ਲਲਿਤ ਮਹਾਜਨ, ਅਨਿਲ ਮਹਾਜਨ ਕਾਲਾ, ਤਿਲਕ ਰਾਜ ਗੁਪਤਾ, ਅਮਿਤ ਭੂਰੀ, ਸੁਰੇਸ਼ ਮਹਾਜਨ ਰਾਜੂ, ਰਾਜੇਸ਼ ਸਹਿਗਲ, ਸੁਰਿੰਦਰ ਸ਼ਰਮਾ, ਵਿਨੈ ਮਹਾਜਨ, ਨਰਿੰਦਰ ਸ਼ਰਮਾ, ਅਵਿਨਾਸ਼ ਡੋਗਰਾ, ਅਵਨਿੰਦਰ ਮਹਾਜਨ, ਸਵਤੰਤਰ ਮਹਾਜਨ, ਮੋਹਨ ਲਾਲ ਡੋਗਰਾ, ਵਿਨੋਦ ਧੀਮਾਨ, ਅਸ਼ੋਕ ਮਹਿਰਾ, ਰਾਕੇਸ਼ ਮਹਾਜਨ, ਸਤੀਸ਼ ਸ਼ਰਮਾ, ਵਿਨੋਦ ਮਹਾਜਨ, ਐਡਵੋਕੇਟ ਕੁਨਾਲ ਮਹਾਜਨ, ਰਾਕੇਸ਼ ਮਹਾਜਨ ਅਤੇ ਸੰਜੀਵ ਸੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਕੰਟਰੈਕਟ ਯੂਨੀਅਨ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੈਲੇਡੋਨੀਆ ਇੰਟਰਨੈਸ਼ਨਲ ਸਕੂਲ ਨੇ ਕਰਵਾਇਆ ਸਾਲਾਨਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।