07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਦੇ ਗ੍ਰਹਿ ਵਿਖੇ ਮੀਟਿੰਗ

ਅਜੀਤ ਡੈਸਕ 07-03-2026
ਗੁਰਦਾਸਪੁਰ, 6 ਮਾਰਚ (ਚੱਕਰਾਜਾ)- ਅੱਜ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਮੁਨੱਵਰ ਮਸੀਹ ਦੇ ਗ੍ਰਹਿ ਵਿਖੇ ਬੁੱਧੀਜੀਵੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਮੁਨੱਵਰ ਮਸੀਹ ਨੇ ਕਿਹਾ ਕਿ ਅੱਜ ਲੋੜ ਹੈ ਕਿ ਜਿੰਨ੍ਹੀਆਂ ਵੀ ਜਥੇਬੰਦੀਆਂ ਵਿਸ਼ੇਸ਼ ਤੌਰ 'ਤੇ ਮਸੀਹ ਭਾਈਚਾਰੇ ਵਿਚ ਕੰਮ ਕਰ ਰਹੀਆਂ ਹਨ ਉਨ੍ਹਾਂ ਨੰੂ ਇਕੱਠਾ ਕਰਕੇ ਇਕ ਪਲੇਟਫਾਰਮ 'ਤੇ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਅੱਜ ਹਰ ਪੱਖੋਂ ਭਾਈਚਾਰੇ ਨੰੂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਇਹ ਆਪਣੀ ਪਹਿਚਾਣ ਬਣਾਉਣ ਵਿਚ ਪਿੱਛੇ ਰਹੇ ਹਨ | ਬਹੁਦ ਹੀ ਜਲਦ ਵੱਖਰੀ-ਵੱਖਰੀ ਸੰਸਥਾ ਵਿਚ ਕੰਮ ਕਰ ਰਹੇ ਮਸੀਹ ਆਗੂਆਂ ਨੰੂ ਇਕੱਠੇ ਕਰਨ ਦਾ ਯਤਨ ਕੀਤਾ ਜਾਵੇਗਾ | ਇਸ ਦੇ ਨਾਲ ਇਸ ਭਾਈਚਾਰੇ ਦੀ ਪਹਿਚਾਣ ਨੰੂ ਬਣਾਉਣ ਵਿਚ ਆਪਣੇ ਕਦਮਾਂ ਨੰੂ ਅੱਗੇ ਪੁੱਟਾਂਗੇ | ਅੱਜ ਲੋੜ ਹੈ ਚਾਹੇ ਪਿੰਡਾਂ ਵਿਚ, ਚਾਹੇ ਸ਼ਹਿਰਾਂ ਵਿਚ ਆਪਣੇ ਬੱਚਿਆਂ ਨੰੂ ਵਿੱਦਿਅਕ ਤੌਰ 'ਤੇ ਅੱਗੇ ਲੈ ਕੇ ਜਾ ਸਕੀਏ | ਮੀਟਿੰਗ ਵਿਚ ਸਰਪੰਚ ਸਾਹਿਬ ਮਸੀਹ ਮੰਗਲ ਸੈਣ, ਹੇਮਰਾਜ ਐਸ.ਡੀ.ਓ., ਪ੍ਰਧਾਨ ਬੱਬਾ ਮਸੀਹ, ਪ੍ਰਧਾਨ ਯੂਥ ਪ੍ਰਦੀਪ ਪਨਿਆੜ, ਪਾਸਟਰ ਬਿੰਮਲ, ਪਾਸਟਰ ਸੁਮਿਤ ਅਤੇ ਪਾਸਟਰ ਨਥਾਨੀਏਲ, ਪਾਸਟਰ ਵਿਸ਼ਾਲ ਹਾਜ਼ਰ ਸਨ |
ਪਿਛਲੀ ਖ਼ਬਰ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਹੀ ਸੱਭਿਅਕ ਸਮਾਜ ਦੀ ਅਸਲ ਜਿੱਤ ਹੋਵੇਗੀ - ਡਾ. ਕੇ.ਡੀ. ਸਿੰਘ ਅਗਲੀ ਖ਼ਬਰ ਬੀ.ਡੀ.ਐਸ. ਸਕੂਲ ਸੰਗਤਪੁਰ 'ਚ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।