07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੀ.ਡੀ.ਐਸ. ਸਕੂਲ ਸੰਗਤਪੁਰ 'ਚ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 07-03-2026
ਕਲਾਨੌਰ, 6 ਮਾਰਚ (ਪੁਰੇਵਾਲ)- ਨੇੜਲੇ ਪਿੰਡ ਸੰਗਤਪੁਰ 'ਚ ਸਥਿਤ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ 'ਚ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਜਸਬੀਰ ਸਿੰਘ ਸੋਢੀ, ਲਖਬੀਰ ਸਿੰਘ ਸੋਢੀ, ਪਿ੍ੰਸੀਪਲ ਮੋਨਿਕਾ ਵਰਮਾ ਤੇ ਸੋਨੀਆ ਵਰਮਾ ਦੇ ਸਹਿਯੋਗ ਨਾਲ ਸਕੂਲ ਅਧਿਆਪਕਾਂ ਤੇ ਬੱਚਿਆਂ ਵਲੋਂ ਸਕੂਲ ਦਾ ਸਲਾਨਾਂ ਸੱਭਿਆਚਾਰਕ ਸਮਾਗਮ ਕੀਤਾ ਗਿਆ | ਇਸ ਸਮਾਗਮ 'ਚ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਪੂਰੇ ਉਤਸ਼ਾਹ ਨਾਲ ਸਮੂਲੀਅਤ ਕੀਤੀ ਗਈ | ਸਮਾਗਮ ਦੀ ਸ਼ੁਰੂਆਤ 'ਚ ਬੱਚਿਆਂ ਵਲੋਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਗਿਆ | ਉਪਰੰਤ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਗਿੱਧਾ, ਭੰਗੜਾ, ਕੋਰਿਓਗ੍ਰਾਫੀਆਂ, ਸਕਿੱਟ ਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ | ਸੰਬੋਧਨ ਦੌਰਾਨ ਚੇਅਰਮੈਨ ਸ. ਜਸਬੀਰ ਸਿੰਘ ਸੋਢੀ, ਲਖਬੀਰ ਸਿੰਘ ਸੋਢੀ, ਪਿ੍ੰਸੀਪਲ ਮੋਨਿਕਾ ਵਰਮਾ ਅਤੇ ਸੋਨੀਆ ਵਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਦਿਮਾਗ ਤੋਂ ਪੜ੍ਹਾਈ ਦਾ ਬੋਝ ਦੂਰ ਕਰਨ ਲਈ ਸਹਾਇਕ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪ੍ਰੋਗਰਾਮ 'ਚ ਪੇਸ਼ਕਾਰੀ ਕਰਨ ਨਾਲ ਬੱਚਿਆਂ ਦਾ ਸਟੇਜ 'ਤੇ ਆਪਣੀ ਪੇਸ਼ਕਾਰੀ ਕਰਨ ਦਾ ਜ਼ਜਬਾ ਪੈਦਾ ਹੁੰਦਾ ਹੈ | ਇਸ ਮੌਕੇ ਸੀਮਾ ਸ਼ਰਮਾ, ਅਮਨਦੀਪ ਕੌਰ, ਪੂਜਾ ਮੈਡਮ, ਰੇਖਾ, ਕਪਿਲ, ਜਗਦੀਪ ਸਿੰਘ, ਮੁਸਕਾਨ ਮੈਡਮ, ਅਮਨਦੀਪ ਸਿੰਘ, ਪਲਵੀ ਰਾਜਪੂਤ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਸਿਮਰਨ, ਮੇਘਾ ਸ਼ਰਮਾ, ਨਵਨੀਤ ਕੌਰ, ਅਰਸ਼ਦੀਪ ਕੌਰ, ਕੋਮਲਪ੍ਰੀਤ ਕੌਰ, ਸੰਦੀਪ ਸ਼ਰਮਾ, ਪੁਨੀਤ ਕੌਰ, ਪਵਨਦੀਪ ਕੌਰ, ਸੁਮਨ ਮੈਡਮ, ਸਿਮਰਨਜੀਤ ਤੇ ਤਿਲਕ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਮੁਨੱਵਰ ਮਸੀਹ ਦੇ ਗ੍ਰਹਿ ਵਿਖੇ ਮੀਟਿੰਗ ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ ਦੀ ਵਿਦਿਆਰਥਣ ਨੇ ਕੈਲੀਗ੍ਰਾਫ਼ੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।