09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਪਹੁੰਚੇ ਬਾਬਾ ਜੋਗਿੰਦਰ ਸਿੰਘ ਸੰਗ ਵਾਲੇ

ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਸ: ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਬਟਾਲਾ ਵਿਖੇ ਸੰਗ ਦੀ ਅਗਵਾਈ ਕਰਨ ਵਾਲੇ ਬਾਬਾ ਜੋਗਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸ: ਲਾਡੀ ਵਲੋਂ ਬਾਬਾ ਜੋਗਿੰਦਰ ਸਿੰਘ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ਜ਼ਿਕਰਯੋਗ ਹੈ ਕਿ ਬਾਬਾ ਜੋਗਿੰਦਰ ਸਿੰਘ ਵਲੋਂ ਖੰਡਿਆਲਾ ਸੈਣੀਆਂ, ਹੁਸ਼ਿਆਰਪੁਰ ਤੋਂ ਡੇਰਾ ਬਾਬਾ ਨਾਨਕ ਤੱਕ ਜਾਂਦੇ 4 ਰੋਜ਼ਾ ਪੈਦਲ ਸੰਗ ਵਿਚ ਪਿਛਲੇ 40 ਸਾਲਾਂ ਤੋਂ ਸੇਵਾ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ 22 ਸਾਲ ਜਥੇਦਾਰ ਵਜੋਂ ਸੰਗ ਦੀ ਅਗਵਾਈ ਕੀਤੀ | ਇਸ ਮੌਕੇ ਸ: ਲਾਡੀ ਦੇ ਪਰਿਵਾਰਕ ਮੈਂਬਰ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਲੱਗੀਆਂ ਰੌਣਕਾਂ ਅਗਲੀ ਖ਼ਬਰ ਧੋਖਾਧੜੀ ਕਰਨ ਤੇ ਪੈਸੇ ਨਾ ਮੋੜਨ 'ਤੇ ਖੰਨਾ ਦਾ ਸਨਅਤਕਾਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।