09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਲੱਗੀਆਂ ਰੌਣਕਾਂ

ਅਜੀਤ ਡੈਸਕ 07-03-2026
ਡੇਰਾ ਬਾਬਾ ਨਾਨਕ, 6 ਮਾਰਚ (ਹੀਰਾ ਸਿੰਘ ਮਾਂਗਟ)- ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਅੱਜ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਵੀ ਵੱਡੀ ਗਿਣਤੀ 'ਚ ਰੌਣਕਾਂ ਵੇਖਣ ਨੂੰ ਮਿਲੀਆਂ | ਇਸ ਮੌਕੇ ਸ੍ਰੀ ਚੋਲਾ ਸਾਹਿਬ ਦਾ ਮੇਲਾ ਵੇਖਣ ਆਏ ਸ਼ਰਧਾਲੂਆਂ ਵਲੋਂ ਜਿੱਥੇ ਅੰਤਰਰਾਸ਼ਟਰੀ ਸਰਹੱਦ 'ਤੇ ਬਣੇ ਦਰਸ਼ਨ ਸਥੱਲ 'ਤੇ ਖਲੋ ਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਗਏ ਉੱਥੇ ਹੀ ਉਨ੍ਹਾਂ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅਤੇ ਬਾਬਾ ਅਜਿੱਤਾ ਰੰਧਾਵਾ ਦੇ ਇਤਿਹਾਸਕ ਖੂਹ ਦੇ ਵੀ ਦਰਸ਼ਨ ਦੀਦਾਰੇ ਕੀਤੇ | ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤੇ ਭਗਵੰਤ ਸਿੰਘ ਹੁਸ਼ਿਆਰਪੁਰ, ਮਹਿੰਦਰ ਸਿੰਘ ਸੰਗਰੂਰ, ਕੁਲਜੀਤ ਸਿੰਘ, ਸਵਰਨ ਸਿੰਘ ਤੇ ਰਤਨ ਸਿੰਘ ਆਦਿ ਨੇ ਦੱਸਿਆ ਕਿ ਉਹ ਅੱਜ ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਮੌਕੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਆਏ ਹਨ | ਉਨ੍ਹਾਂ ਕਿਹਾ ਕਿ ਉਹ ਅੰਤਰਰਾਸ਼ਟਰੀ ਸਰਹੱਦ ਤੋਂ ਖਲੋ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਚੋਲਾ ਸਾਹਿਬ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਬਾਬੇ ਅਜਿੱਤੇ ਰੰਧਾਵੇ ਦੇ ਇਤਿਹਾਸਕ ਖੂਹ ਦੇ ਦਰਸ਼ਨ ਕਰ ਕੇ ਆਪਣੇ-ਆਪ ਨੂੰ ਬਹੁਤ ਹੀ ਵਡਭਾਗਾ ਮੰਨ ਰਹੇ ਹਨ | ਇਸ ਮੌਕੇ ਸੰਗਤਾਂ ਨੇ ਭਾਰਤ ਤੇ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦ ਖੋਲਿ੍ਹਆ ਜਾਵੇ |
ਪਿਛਲੀ ਖ਼ਬਰ 14 ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਦੀ ਰੈਲੀ ਦਾ ਪੰਜਾਬ ਵਾਸੀ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ : ਅਸ਼ਵਨੀ ਸ਼ਰਮਾ ਅਗਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਪਹੁੰਚੇ ਬਾਬਾ ਜੋਗਿੰਦਰ ਸਿੰਘ ਸੰਗ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।