09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਧੋਖਾਧੜੀ ਕਰਨ ਤੇ ਪੈਸੇ ਨਾ ਮੋੜਨ 'ਤੇ ਖੰਨਾ ਦਾ ਸਨਅਤਕਾਰ ਨਾਮਜ਼ਦ

ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਰਾਕੇਸ਼ ਰੇਖੀ)- ਸ਼ਹਿਰ ਦੇ ਉੱਘੇ ਸਨਅਤਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਖੰਨਾ ਦੇ ਰਹਿਣ ਵਾਲੇ ਇਕ ਸਨਅਤਕਾਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਵਲ ਲਾਈਨ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਫਰੈਂਡਜ਼ ਕਾਲੋਨੀ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਉਰਫ ਰਾਜੂ ਤ੍ਰੇਹਨ ਨੇ ਸ਼ਿਕਾਹਿਤ ਦਰਜ ਕਰਵਾਈ ਕਿ ਉਸ ਦੀ ਸਹਾਬਪੁਰਾ ਵਿਖੇ ਹਾਈ ਪੁਆਇੰਟ ਮੈਟਰੋਲੋਜੀਕਲ ਕੰਪਨੀ ਹੈ | ਉਸ ਦੀ ਫੈਕਟਰੀ ਵਿਚ ਸਟੀਲ ਦਾ ਸਰੀਆ ਬਣਾਉਣ ਲਈ ਕੰਮ ਆਉਣ ਵਾਲਾ ਹੋਟ ਟੋਪ ਤੇ ਸਲੀਵ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ | ਉਸ ਦਾ ਵਪਾਰ ਕਈ ਸ਼ਹਿਰਾਂ ਦੇ ਸਨਅਤਕਾਰਾਂ ਨਾਲ ਚਲਦਾ ਹੈ | ਮੰਡੀ ਗੋਬਿੰਦਗੜ੍ਹ ਦੇ ਸਨਅਤਕਾਰ ਰੋਹਿਤ ਗਰਗ ਉਸ ਪਾਸੋਂ ਕਾਰੋਬਾਰ ਨਾਲ ਸੰਬੰਧਿਤ ਸਾਮਾਨ ਲੈ ਗਿਆ ਸੀ ਪਰ ਕੁੱਲ ਰਕਮ ਵਿਚੋਂ 3 ਲੱਖ 95 ਹਜ਼ਾਰ 869 ਰੁਪਏ ਦੀ ਬਕਾਇਆ ਰਕਮ ਵਾਪਸ ਨਹੀਂ ਕੀਤੀ | ਰਾਜੂ ਤ੍ਰੇਹਨ ਨੇ ਕਈ ਵਾਰ ਆਪਣੀ ਰਕਮ ਦਾ ਤਕਾਜਾ ਕੀਤਾ ਪਰ ਪੈਸਾ ਵਾਪਸ ਨਹੀਂ ਕੀਤਾ ਗਿਆ | ਰਾਜੂ ਤ੍ਰੇਹਨ ਦੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ. ਨੇ ਕੀਤੀ | ਜਾਂਚ ਤੋਂ ਬਾਅਦ ਐਸ.ਐਸ.ਪੀ. ਦੇ ਆਦੇਸ਼ 'ਤੇ ਰੋਹਿਤ ਗਰਗ ਕ੍ਰਿਸ਼ਨਾ ਨਗਰ ਅਮਲੋਹ ਰੋਡ ਖੰਨਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਪਹੁੰਚੇ ਬਾਬਾ ਜੋਗਿੰਦਰ ਸਿੰਘ ਸੰਗ ਵਾਲੇ ਅਗਲੀ ਖ਼ਬਰ ਗੋਪੀ ਲਾਹੌਰੀਆ ਦੇ 2 ਗੁਰਗਿਆਂ ਸਮੇਤ ਬਟਾਲਾ ਪੁਲਿਸ ਨੇ 4 ਨੌਜਵਾਨਾਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।