31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਥੇਦਾਰ ਜੌਲੀ ਕਾਲਾ ਅਫਗਾਨਾ ਵਲੋਂ ਸਾਲਾਨਾ ਵਿਰਾਸਤੀ ਖੇਡ ਮੇਲੇ 'ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ

ਅਜੀਤ ਡੈਸਕ 22-02-2026
ਫ਼ਤਹਿਗੜ੍ਹ ਚੂੜੀਆਂ, 21 ਫਰਵਰੀ (ਅਵਤਾਰ ਸਿੰਘ ਰੰਧਾਵਾ)-ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਕਾਲਾ ਅਫਗਾਨਾ ਵਲੋਂ ਬੀਤੇ ਦਿਨ ਕਰਵਾਏ ਗਏ ਸਾਲਾਨਾ ਵਿਰਾਸਤੀ ਖੇਡ ਮੇਲੇ ਮੌਕੇ ਜਥੇਦਾਰ ਗੁਰਵਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਵਲੋਂ ਸਹਿਯੋਗੀਆਂ, ਹਾਜ਼ਰੀ ਭਰਨ ਵਾਲਿਆਂ ਅਤੇ ਐੱਨ.ਆਰ.ਆਈ. ਵੀਰਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਣ ਲਈ ਹਮੇਸ਼ਾ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਯਤਨਸ਼ੀਲ ਰਹਿਣਗੇ | ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਵਿਰਾਸਤੀ ਖੇਡ ਮੇਲੇ ਨੂੰ ਹੋਰ ਉੱਚਾ ਚੁੱਕਣ ਲਈ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਬਿਨਾਂ ਕਿਸੇ ਭੇਦਭਾਵ, ਧੜੇਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟਤਾ ਕਾਇਮ ਕਰ ਕੇ ਹੋਰ ਸ਼ਾਨਦਾਰ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਬਰਾਈਟ ਫਿਊਚਰ ਅਕੈਡਮੀ ਵਿਖੇ ਕੰਪਿਊਟਰ ਅਤੇ ਬਿਊਟੀਸ਼ਨ ਦੇ ਦਾਖਲੇ ਸ਼ੁਰੂ ਅਗਲੀ ਖ਼ਬਰ ਨਿਊ ਬਾਵਾ ਲਾਲ ਹਸਪਤਾਲ ਧਿਆਨਪੁਰ ਵਿਖੇ 10 ਲੱਖ ਬੀਮਾ ਕਾਰਡ ਦੇ ਇਲਾਜ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।