30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਦੋ ਰੋਜ਼ਾ ਉਤਸਵ 2026 ਦੀ ਹੋਈ ਸ਼ੁਰੂਆਤ

ਅਜੀਤ ਡੈਸਕ 22-02-2026
ਗੁਰਦਾਸਪੁਰ, 21 ਫਰਵਰੀ (ਪੰਕਜ ਸ਼ਰਮਾ)-ਇੰਟਰ-ਕਾਲਜ ਕਲਚਰ ਐਂਡ ਅਕਾਦਮਿਕ ਫੈਸਟਿੰਗ ਉਤਸਵ 2026 ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਹੁਤ ਧੂਮਧਾਮ ਨਾਲ ਸ਼ੁਰੂ ਹੋ ਗਿਆ | ਪਹਿਲੇ ਦਿਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਰਜਿਸਟਰਾਰ ਡਾ: ਨਵਦੀਪਕ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਕਾਲਜ ਦੇ ਚੇਅਰਮੈਨ ਡਾ: ਮੋਹਿਤ ਮਹਾਜਨ, ਮੁੱਖ ਪ੍ਰਬੰਧ ਨਿਰਦੇਸ਼ਕ ਡਾ: ਰਾਘਵ ਮਹਾਜਨ ਅਤੇ ਪ੍ਰਬੰਧ ਨਿਰਦੇਸ਼ਕ ਵਿਨਾਇਕ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਵਿੱਦਿਆ ਜੋਤੀ ਜਗਾ ਕੇ ਕੀਤੀ | ਇਸ ਮੌਕੇ ਪਠਾਨਕੋਟ, ਅੰਮਿ੍ਤਸਰ, ਹੁਸ਼ਿਆਰਪੁਰ, ਤਰਨਤਾਰਨ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ 25 ਕਾਲਜਾਂ ਦੇ 500 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਨ੍ਹਾਂ ਵਿਚ ਸੋਲੋ ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਫ਼ੈਸ਼ਨ ਸ਼ੋਅ, ਕੋਰੀਓਗ੍ਰਾਫੀ, ਭੰਗੜਾ-ਗਿੱਧਾ, ਪ੍ਰੋਗਰਾਮਿੰਗ ਹੁਨਰ, ਲੈਨ ਗੇਮਿੰਗ, ਐਕਸਟੈਂਪੋਰ, ਬਹਿਸ, ਵਪਾਰਕ ਵਿਚਾਰ, ਜਨਰਲ ਕੁਇਜ਼, ਵਿਗਿਆਨ ਤੇ ਕਲਾ ਪ੍ਰਦਰਸ਼ਨੀ, ਰੰਗੋਲੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ, ਕੋਲਾਜ ਮੇਕਿੰਗ, ਮਹਿੰਦੀ, ਨੇਲ ਆਰਟ, ਸੈਲਫੀ ਚੈਲੇਂਜ਼, ਦਮਸ਼ਰਾਜ ਤੇ ਫੇਸ ਪੇਂਟਿੰਗ 'ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਮੁੱਖ ਮਹਿਮਾਨ ਡਾ: ਨਵ ੀਪਕ ਸੰਧੂ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਵਧੀਆ ਮੌਕਾ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਵਿਚ ਰਹਿ ਕੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣਾ ਚਾਹੀਦਾ ਹੈ | ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਉਤਸਵ ਪ੍ਰੋਗਰਾਮ ਸਿਰਫ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਬੌਧਿਕ ਵਿਕਾਸ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਨ ਲਈ ਸੀ | ਉਨ੍ਹਾਂ ਦੱਸਿਆ ਕਿ ਇਹ ਉਤਸਵ ਗੋਲਡਨ ਗਰੁੱਪ ਵਿਖੇ ਹਰ ਸਾਲ ਮਨਾਇਆ ਜਾਂਦਾ ਹੈ |
ਗੋਲਡਨ ਕਾਲਜ ਵਿਦਿਆਰਥੀਆਂ ਨੂੰ ਹਰ ਪਹਿਲੂ 'ਚ ਉੱਤਮਤਾ ਪ੍ਰਾਪਤ ਕਰਨ ਲਈ ਤਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਇਕ ਉੱਜਵਲ ਭਵਿੱਖ ਦਾ ਭਰੋਸਾ ਦਿੰਦਾ ਹੈ | ਅੰਤ ਵਿਚ ਚੇਅਰਮੈਨ ਡਾ: ਮੋਹਿਤ ਮਹਾਜਨ, ਚੀਫ਼ ਮੈਨੇਜਿੰਗ ਡਾਇਰੈਕਟਰ ਡਾ: ਰਾਘਵ ਮਹਾਜਨ, ਐਮ.ਡੀ ਨਾਇਕ ਮਹਾਜਨ, ਟੀ.ਆਰ ਸ਼ਰਮਾ, ਪਿ੍ੰਸੀਪਲ ਡਾ: ਆਰ.ਸੀ ਗੰਗਵਾਰ, ਅਤੇ ਪਿ੍ੰਸੀਪਲ ਡਾ: ਨਿਧੀ ਮਹਾਜਨ ਨੇ ਮਹਿਮਾਨਾਂ ਨੂੰ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ਨੰੂ ਦੋਹਰਾ ਬਣਾਉਣ ਲਈ ਮਨਜ਼ੂਰੀ ਦਿੱਤੀ ਜਾਵੇ-ਮੁਲਤਾਨੀ ਅਗਲੀ ਖ਼ਬਰ ਪਿੰਡ ਮੁਸਤਫਾਬਾਦ ਜੱਟਾਂ ਦੀ ਪੰਚਾਇਤ ਵਲੋਂ ਵਿਕਾਸ ਕਾਰਜ ਸਿਖਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।