29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ 7ਵਾਂ ਪੁਸਤਕ ਲੰਗਰ ਅਤੇ ਖੁੱਲ੍ਹਾ ਕਵੀ ਦਰਬਾਰ ਲਗਾਇਆ

ਅਜੀਤ ਡੈਸਕ 22-02-2026
ਬਟਾਲਾ, 21 ਫਰਵਰੀ (ਸਤਿੰਦਰ ਸਿੰਘ)-ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਗੁਰਦਾਸਪੁਰ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਆਰ.ਆਰ. ਬਾਵਾ ਕਾਲਜ (ਲੜਕੀਆਂ) ਬਟਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਾਲਜ ਦੇ ਮੁੱਖ ਗੇਟ ਸਮਾਧ ਰੋਡ 'ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਸਿੰਘ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੁਸਤਕਾਂ ਦਾ ਲੰਗਰ ਗਿਆ ਅਤੇ ਖੁੱਲਾ ਕਵੀ ਦਰਬਾਰ ਲਗਾਇਆ ਗਿਆ | ਪੁਸਤਕ ਲੰਗਰ ਦੀ ਅਗਵਾਈ ਡਾ. ਅਨੂਪ ਸਿੰਘ, ਪਿ੍ੰਸੀਪਲ ਸ਼੍ਰੀਮਤੀ ਡਾ. ਮਿਨਾਕਸ਼ੀ ਦੁੱਗਲ ਡਾ. ਰਵਿੰਦਰ, ਡਾ. ਸਤਿੰਦਰ ਰੈਬੀ, ਡੀ.ਪੀ.ਆਰ.ਓ. ਸ: ਹਰਜਿੰਦਰ ਸਿੰਘ ਕਲਸੀ, ਪਿ੍. ਰਘਬੀਰ ਸਿੰਘ ਸੋਹਲ ਅਤੇ ਵਰਗਿਸ ਸਲਾਮਤ ਨੇ ਕੀਤੀ | ਲੇਖਕਾਂ ਅਤੇ ਪੰਜਾਬੀ ਪ੍ਰੇਮੀਆਂ ਨੇ ਜਿੱਥੇ ਇਸ ਨਿਵੇਕਲੇ ਲੰਗਰ ਵਿਚ ਪੈਸਿਆਂ ਨਾਲ ਯੋਗਦਾਨ ਪਾਇਆ, ਉਥੇ ਲੇਖਕਾਂ ਅਤੇ ਬੱੁਧੀਜੀਵੀ ਸਾਥੀਆਂ ਨੇ ਆਪਣੇ ਕੋਲੋਂ ਪੁਸਤਕਾਂ ਵੀ ਦਾਨ ਕੀਤੀਆਂ | ਲੇਖਕ ਅਰਤਿੰਦਰ ਸੰਧੂ ਨੇ ਅੰਮਿ੍ਤਸਰ ਤੋਂ 150 ਕਿਤਾਬਾਂ ਭੇਜੀਆਂ, ਬਲਵਿੰਦਰ ਗੰਭੀਰ, ਹਰਜਿੰਦਰ ਵਡਾਲਾ ਬਾਂਗਰ, ਸਤਿੰਦਰ ਕੌਰ ਕਾਹਲੋਂ, ਦਲਬੀਰ ਨੱਠਵਾਲ ਪਿ੍ੰ. ਰਘਬੀਰ ਸਿੰਘ ਸੋਹਲ, ਲੇਖਿਕਾ ਤਲਵਿੰਦਰ ਕੌਰ ਅਤੇ ਡਾ. ਸਤਿੰਦਰਜੀਤ ਬੁੱਟਰ ਆਦਿ ਨੇ ਪੁਸਤਕਾਂ ਦਾ ਸਹਿਯੋਗ ਕੀਤਾ | ਮਾਂ ਬੋਲੀ ਨੂੰ ਕਾਇਮ ਰੱਖਣ ਅਤੇ ਅਹਿਮੀਅਤ ਸਮਝ ਕੇ ਕੁਰਬਾਨੀ ਦੇਣ ਵਾਲੇ ਬੰਗਲਾ ਦੇਸ਼ ਦੇ ਵਿਦਿਆਰਥੀ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਮਾਂ ਬੋਲੀ ਦੀ ਮਹੱਤਤਾ 'ਤੇ ਵਿਚਾਰ ਚਰਚਾ ਕੀਤੀ | ਹਾਜ਼ਰ ਕਵੀਆਂ ਨੇ ਆਪਣਾ ਤਾਜ਼ਾ ਕਲਾਮ ਪੇਸ਼ ਕੀਤਾ | ਇਸ ਵਿਸ਼ੇਸ਼ ਦਿਨ ਡਾ. ਅਨੂਪ ਸਿੰਘ ਦੀਆਂ 3 ਪੁਸਤਕਾਂ ਸ਼ਹੀਦ ਭਗਤ ਸਿੰਘ ਹੋਣ ਦੇ ਅਰਥ, ਸੁਖਨਵਰਾਂ ਦੇ ਬੋਲ ਅਤੇ ਭਾਰਤ ਵਿਕਾਸ ਦਾ ਕੱਚ-ਸੱਚ ਲੋਕ ਅਰਪਣ ਕੀਤੀਆਂ ਗਈਆਂ | ਇਸ ਮੌਕੇ ਅਜੀਤ ਕਮਲ, ਡਾ. ਦਲਬੀਰ ਮਸੀਹ ਚੌਧਰੀ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਨਵਦੀਪ ਬੰਦੇਸ਼ਾ, ਵਿਜੇ ਅਗਨੀਹੋਤਰੀ, ਡਾ. ਅਮਨਦੀਪ ਦੀਪ, ਬਲਵਿੰਦਰ ਸਿੰਘ ਗੰਭੀਰ, ਪ੍ਰੋ. ਪਰਮਜੀਤ ਨਿੱਕੇ ਘੁੰਮਣ, ਡਾ. ਸਤਿੰਦਰਜੀਤ ਕੌਰ, ਉਦੋਕੇ ਨਿਮਾਣਾ, ਹੈਡਮਾਸਟਰ ਹਰਭਜਨ ਸਿੰਘ, ਚੰਨ ਬੋਲੇਵਾਲੀਆ, ਸੁੱਚਾ ਸਿੰਘ ਰੰਧਾਵਾ, ਕਾਮਰੇਡ ਰਘਬੀਰ ਸਿੰਘ, ਨਰਿੰਦਰ ਸਿੰਘ ਸੰਘਾ, ਡਾ. ਗੁਰਵੰਤ ਸਿੰਘ, ਦਲਬੀਰ ਨੱਠਵਾਲ, ਹਰਪ੍ਰੀਤ ਸਿੰਘ, ਮਾ. ਜੋਗਿੰਦਰ ਸਿੰਘ, ਡਾ. ਰਮਨਦੀਪ ਦੀਪ, ਕੁਲਬੀਰ ਸੱਗੂ, ਸੁੱਚਾ ਸਿੰਘ ਨਾਗੀ, ਕਰਨੈਲ ਸਿੰਘ ਮਸਾਣੀਆਂ, ਕਾ. ਜਸਪਾਲ ਸਿੰਘ, ਦਵਿੰਦਰਪਾਲ, ਕੰਵਲਜੀਤ ਸਿੰਘ, ਸੁਖਬੀਰ ਸਿੰਘ, ਰੌਬਟ ਮਸੀਹ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾ ਵਲੋਂ ਸ਼ੀਤਲਾ ਮਾਤਾ ਮੰਦਿਰ ਵਿਖੇ ਤੀਸਰੇ ਦਿਨ ਕ੍ਰਿਸ਼ਨ ਕਥਾ ਸਮਾਗਮ ਕਰਵਾਇਆ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਗ੍ਰੈਜੂਏਸ਼ਨ ਸਮਾਗਮ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।