25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਨੂ ਵਲੋਂ ਪਿੰਡ ਸਾਰਚੂਰ 'ਚ 28 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ <br/>

ਪਿੰਡ ਸਾਰਚੂਰ 'ਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦੌਰਾਨ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਤੇ ਹੋਰ | ਤਸਵੀਰ : ਸੁੱਚਾ ਸਿੰਘ ਬੁੱਲੋਵਾਲ <br/> 04-02-2026
ਅਲੀਵਾਲ, 3 ਫਰਵਰੀ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ 28 ਲੱਖ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਇਹ ਸਟੇਡੀਅਮ ਬਹੁਤ ਹੀ ਸ਼ਾਨਦਾਰ ਬਣੇਗਾ, ਜਿਸ 'ਚ ਲਾਇਟਾਂ, ਟੂਰਨਾਮੈਂਟ ਦੌਰਾਨ ਖੇਡ ਪ੍ਰੇਮੀਆਂ ਦੇ ਬੈਠਣ ਲਈ ਪ੍ਰਬੰਧ ਸ਼ਾਮਿਲ ਹੈ, ਇਸ ਸ਼ਾਨਦਾਰ ਸਟੇਡੀਅਮ 'ਤੇ 28 ਲੱਖ ਰੁਪਏ ਖਰਚ ਹੋਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਵੱਲ ਪੂਰੀ ਤਰ੍ਹਾਂ ਧਿਆਨ ਦੇ ਰਹੀ ਹੈ, ਜੇਕਰ ਪਿੰਡਾਂ 'ਚ ਖੇਡ ਸਟੇਡੀਅਮ ਤੇ ਹੋਰ ਖੇਡਾਂ ਨਾਲ ਸਬੰਧਿਤ ਮੈਦਾਨ ਹੋਣਗੇ, ਤਦ ਹੀ ਪਿੰਡਾਂ ਦੇ ਨੌਜਵਾਨ ਖੇਡਾਂ ਵੱਲ ਰੁਚੀ ਲੈਣਗੇ | ਖੇਡਾਂ 'ਚ ਰੁਚੀ ਲੈਣ ਵਾਲਾ ਨੌਜਵਾਨ ਕਦੀ ਵੀ ਨਸ਼ੇ ਵੱਲ ਮੂੰਹ ਨਹੀਂ ਕਰਦਾ | ਆਪ ਸਰਕਾਰ ਦੀ ਇਹੀ ਸੋਚ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ 'ਚ ਮੋੜਿਆ ਜਾਵੇ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਗਗਨਦੀਪ ਪੰਨੂ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਗਿੱਲ, ਹਲਕਾ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ, ਸਰਪੰਚ ਸਤਿੰਦਰ ਕੌਰ, ਸੁੱਖ ਬਾਜਵਾ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਚੈਂਚਲ ਸਿੰਘ ਮੈਂਬਰ ਪੰਚਾਇਤ, ਮਨਜੀਤ ਸਿੰਘ ਮੈਂਬਰ ਪੰਚਾਇਤ, ਦੀਪਕ ਮਸੀਹ ਮੈਂਬਰ ਪੰਚਾਇਤ, ਕਾਲਾ ਮਸੀਹ, ਨਰਿੰਦਰ ਸਿੰਘ, ਗੁਰਦੀਪ ਸਿੰਘ ਬਾਜਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣੀ ਸੱਚਾਈ ਦੀ ਜਿੱਤ-ਅÏਲਖ <br/> ਅਗਲੀ ਖ਼ਬਰ ਘੁਮਾਣ ਭਰਾਵਾਂ ਵਲੋਂ ਖੇਡਾਂ ਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਸ਼ਾਲਾਘਾਯੋਗ : ਸ਼ਾਹਬਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।