25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੇਂਟ ਥਾਮਸ ਹਾਈ ਸਕੂਲ ਮਸਤਕੋਟ ਦੇ ਵਿਦਿਆਰਥੀਆਂ ਦਾ ਮਾਰਸ਼ਲ ਆਰਟ ਦਾ ਗਰੇਟ ਪ੍ਰਮੋਸ਼ਨ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ <br/>

ਸੇਂਟ ਥਾਮਸ ਹਾਈ ਸਕੂਲ ਮਸਤਕੋਟ ਦੇ ਮਾਰਸ਼ਲ ਆਰਟ 'ਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ | ਤਸਵੀਰ : ਭੁੰਬਲੀ <br/> 04-02-2026
ਵਡਾਲਾ ਬਾਂਗਰ, 3 ਫਰਵਰੀ (ਭੁੰਬਲੀ)-ਸੇਂਟ ਥਾਮਸ ਹਾਈ ਸਕੂਲ ਮਸਤਕੋਟ 'ਚ ਮਾਰਸ਼ਲ ਆਰਟ ਦਾ ਗਰੇਟ ਪ੍ਰਮੋਸ਼ਨ ਟੈਸਟ ਕੈਮਡ ਇੰਡੀਆ ਕੋਮਬੈਟ ਐਡਵਾਂਸ ਮਾਰਸ਼ਲ ਆਰਟ ਟ੍ਰੇਨਿੰਗ ਇੰਡੀਆ ਐਸੋਸੀਏਸ਼ਨ ਦੇ ਅਧੀਨ ਬੜੇ ਉਤਸ਼ਾਹ ਤੇ ਅਨੁਸ਼ਾਸਨ ਭਰੇ ਮਾਹੌਲ 'ਚ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਬੱਚਿਆਂ ਨੇ ਪੂਰੀ ਲਗਨ, ਆਤਮ-ਵਿਸ਼ਵਾਸ ਤੇ ਮਿਹਨਤ ਨਾਲ ਭਾਗ ਲਿਆ ਤੇ ਆਪਣੀ ਪਿਛਲੀ ਬੈਲਟ ਤੋਂ ਅਗਲੀ ਬੈਲਟ ਵੱਲ ਸਫ਼ਲਤਾਪੂਰਵਕ ਪ੍ਰਮੋਸ਼ਨ ਹਾਸਿਲ ਕੀਤੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਯੈਲੋ ਬੈਲਟ, ਯੈਲੋ-ਗਰੀਨ ਬੈਲਟ, ਗਰੀਨ ਬੈਲਟ, ਗਰੀਨ-ਬਲੂ ਬੈਲਟ ਤੇ ਬਲੂ ਬੈਲਟ ਤੱਕ ਆਪਣੇ ਰੈਂਕ ਪ੍ਰਾਪਤ ਕੀਤੇ ਤੇ ਕਈ ਬੱਚਿਆਂ ਨੇ ਮਾਰਸ਼ਲ ਆਰਟ ਦੇ ਉੱਚੇ ਦਰਜੇ ਦੀ ਬਲੂ ਬੈਲਟ ਤੱਕ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਮੁੱਖ ਪ੍ਰੀਖਿਅਕ ਅਤੇ ਡਾਇਰੈਕਟਰ ਡਾ. ਪ੍ਰਦੀਪ ਸ਼ਰਮਾ ਹਾਜ਼ਰ ਰਹੇ | ਉਨ੍ਹਾਂ ਨਾਲ ਮਾਰਸ਼ਲ ਆਰਟ ਦੇ ਕੋਚ ਰਾਹੁਲ ਉੱਤਰੀ ਭਾਰਤ ਨੇ ਵੀ ਬੱਚਿਆਂ ਨੂੰ ਮਾਰਗ ਦਰਸ਼ਨ ਪ੍ਰਦਾਨ ਕੀਤਾ | ਟੈਸਟ ਤੋਂ ਬਾਅਦ ਪਿ੍ੰਸੀਪਲ ਸਿਸਟਰ ਸੁਗੁਣਾ ਅਤੇ ਰੈਵ. ਫਾਦਰ ਵਿਨੋ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਰਾਹੁਲ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਮਾਰਸ਼ਲ ਆਰਟ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਇਹ ਬੱਚਿਆਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਆਪਣੀ ਰੱਖਿਆ ਦੀ ਮਹੱਤਤਾ ਸਿਖਾਉਂਦੀ ਹੈ | ਇਸ ਮੌਕੇ ਜੋਰਾਵਰ ਸਿੰਘ, ਪੰਕਜ, ਰੂਬਲਪ੍ਰੀਤ ਕੌਰ, ਸੁਖਬੀਰ ਸਿੰਘ, ਐਸਵੀਰ, ਸਿੰਘ, ਗੁਰਦਿੱਤ ਸਿੰਘ, ਦਿਲਸ਼ਾਨ ਸਿੰਘ ਅਰਲੀਭੰਨ, ਰਾਜਵੀਰ, ਕਰਨਵੀਰ ਸਿੰਘ, ਅਰੁਣ, ਸ਼ੀਰਤਪ੍ਰੀਤ ਕੌਰ, ਏਕਦੀਪ, ਨਵਰਾਜ ਸਿੰਘ, ਅਭਿਸ਼ੇਕ ਆਦਿ ਵਿਦਿਆਰਥੀਆਂ ਨੂੰ ਵੱਖ-ਵੱਖ ਬੈਲਟਾਂ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਘੁਮਾਣ ਭਰਾਵਾਂ ਵਲੋਂ ਖੇਡਾਂ ਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਸ਼ਾਲਾਘਾਯੋਗ : ਸ਼ਾਹਬਾਦ <br/> ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸੱਚ ਦੀ ਜਿੱਤ ਹੋਈ : ਰੋਮੀ ਭੱਟੀਵਾਲ ਯੂ.ਐਸ.ਏ., ਬੱਬਨਪ੍ਰੀਤ ਸਿੰਘ ਚੀਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।