16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਸਮਰਪਿਤ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 02-02-2026
ਤਾਰਾਗੜ੍ਹ, 1 ਫਰਵਰੀ (ਸੋਹਨ ਲਾਲ)-ਸਭਾ ਪ੍ਰਧਾਨ ਅਮਨਦੀਪ ਸਿੰਘ ਤੇ ਉਪ ਪ੍ਰਧਾਨ ਨਵਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਵਸ ਨੂੰ ਮਨਾਉਣ ਲਈ ਭੋਆ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸ੍ਰੀ ਗੁਰੂ ਰਵਿਦਾਸ ਸਭਾ ਅਖਰੋਟਾ ਵਿਖੇ ਸ਼ੋਭਾ ਯਾਤਰਾ ਕੱਢੀ ਗਈ | ਪਿੰਡ ਗੌਤਰਾ ਲਾਹੜੀ ਪਹੁੰਚਣ 'ਤੇ ਭੋਆ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਗਈ | ਇਹ ਸ਼ੋਭਾ ਯਾਤਰਾ ਅਖਰੋਟਾ ਦੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਮੰਦਿਰ ਤੋਂ ਸ਼ੁਰੂ ਹੋ ਕੇ ਭਰਿਆਲ ਲਾਹੜੀ, ਧੋਬੜਾ, ਲਾਹੜੀ, ਬਲਸੂਆ ਅੱਡਾ, ਪਿੰਡ ਬਲਸੂਆ, ਪਠਾਣਚੱਕ ਤੇ ਨੌਸ਼ਹਿਰਾ 'ਚੋਂ ਲੰਘਦੀ ਹੋਈ ਅਖਰੋਟਾ ਦੇ ਰਵਿਦਾਸ ਮੰਦਿਰ ਵਿਚ ਸਮਾਪਤ ਹੋਈ | ਸਥਾਨਕ ਸੰਗਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਣੇ ਸਿਰ ਝੁਕਾਏ | ਸਾਬਕਾ ਵਿਧਾਇਕ ਤੇ ਭੋਆ ਹਲਕਾ ਇੰਚਾਰਜ ਜੋਗਿੰਦਰ ਪਾਲ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਣਾ ਸਿਰ ਝੁਕਾਇਆ | ਗੁਰੂ ਦੇ ਭਗਤਾਂ ਵਲੋਂ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਸਨਮਾਨਿਤ ਕੀਤਾ ਗਿਆ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਹਲਕੇ ਦੇ ਵਸਨੀਕਾਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਉਪ ਪ੍ਰਧਾਨ ਨਵਦੀਪ ਕੁਮਾਰ, ਸੁਭਾਸ਼ ਚੰਦਰ, ਅਸ਼ਵਨੀ ਕੁਮਾਰ, ਗੋਪਾਲ ਦਾਸ, ਜਸਬੀਰ ਸਿੰਘ ਗੋਲਡੀ, ਮਨਮੋਹਨ ਪ੍ਰਸਾਦ ਪਿੰਕਾ, ਅਸ਼ਵਨੀ ਕੁਮਾਰ, ਸਰਪੰਚ ਵੀਟੂ ਪੱਡਾ, ਸੋਮ ਲਾਲ, ਸਰਪੰਚ ਰਵੀ ਕੁਮਾਰ, ਸੋਮ ਰਾਜ, ਮਨੋਹਰ ਲਾਲ, ਜੋਗਿੰਦਰ ਪਾਲ, ਸੁਰਿੰਦਰ ਵੀਟੂ, ਹੈਪੀ, ਰੁਲਦੂ ਕੁਮਾਰ, ਲਾਲੂ ਕੁਮਾਰ, ਜੈ ਰਾਮ, ਪ੍ਰੇਮ ਕੁਮਾਰ, ਜੈਪਾਲ ਦਾਸ, ਡਾ: ਗੋਪਾਲ ਚੰਦ, ਕਮਲ ਕਿਸ਼ੋਰ, ਰਵਿੰਦਰ ਕੁਮਾਰ, ਕੈਪਟਨ ਸੁਭਾਸ਼, ਸੋਹਣ ਲਾਲ, ਅਮਨਦੀਪ ਸਿੰਘ, ਸੁਭਾਸ਼ ਚੰਦਰ, ਰਾਮਦਾਸ ਸੋਨੀ, ਕੇਵਲ ਕਿ੍ਸ਼ਨ, ਸ਼ੰਮੀ ਕੁਮਾਰ, ਲਾਭ ਸਿੰਘ, ਅਜੀਤ ਕੁਮਾਰ, ਰਮੇਸ਼ ਕੁਮਾਰ, ਸਰਪੰਚ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵੇਂ ਯੂ.ਜੀ.ਸੀ. ਕਾਨੂੰਨ ਵਿਰੁੱਧ ਜਨਰਲ ਸਮਾਜ ਦੀਆਂ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ ਅਗਲੀ ਖ਼ਬਰ ਨਵੇਂ ਯੂ.ਜੀ.ਸੀ. ਕਾਨੂੰਨ ਵਿਰੁੱਧ ਜਨਰਲ ਸਮਾਜ ਦੀਆਂ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।