16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਵੇਂ ਯੂ.ਜੀ.ਸੀ. ਕਾਨੂੰਨ ਵਿਰੁੱਧ ਜਨਰਲ ਸਮਾਜ ਦੀਆਂ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ

ਮਾਮੂਨ ਚੌਕ 'ਚ ਰੋਸ ਮਾਰਚ ਕੱਢਦੇ ਹੋਏ ਯੂ.ਜੀ.ਸੀ. ਐਕਟ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਲੋਕ | ਤਸਵੀਰ: ਵਿਨੋਦ <br/> 02-02-2026
ਪਠਾਨਕੋਟ, 1 ਫਰਵਰੀ (ਵਿਨੋਦ)-ਨਵੇਂ ਯੂ.ਜੀ.ਸੀ. ਕਾਨੂੰਨ ਵਿਰੁੱਧ ਜਰਨਲ ਕੈਟਾਗਰੀ ਜਥੇਬੰਦੀਆਂ 'ਚ ਵਿਆਪਕ ਰੋਸ ਹੈ | ਇਸ ਸਬੰਧ 'ਚ ਮਾਮੂਨ ਕੈਂਟ 'ਚ ਜਰਨਲ ਸਮਾਜ ਦੀਆਂ ਜਥੇਬੰਦੀਆਂ ਨਾਲ ਜੁੜੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਮਾਮੂਨ ਕੈਂਟ ਤੋਂ ਮਾਮੂਨ ਚੌਕ ਤੱਕ ਰੋਸ ਮਾਰਚ ਕੱਢਿਆ, ਜਿਸ 'ਚ ਕੇਂਦਰ ਸਰਕਾਰ, ਯੂ.ਜੀ.ਸੀ. ਐਕਟ ਵਾਪਸ ਲਓ ਦੇ ਨਾਅਰੇ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ | ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਯੁਵਾ ਆਗੂ ਸ਼ਿਵਾ ਆਕਾਸ਼ ਠਾਕੁਰ, ਵੀਰੇਂਦਰ ਮਿਨਹਾਸ ਤੇ ਕਿ੍ਪਾਲ ਸਿੰਘ ਨੇ ਕੀਤੀ | ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਵੇਂ ਯੂ.ਜੀ.ਸੀ. ਕਾਨੂੰਨ ਤਹਿਤ ਉੱਚ ਸਿੱਖਿਆ ਸੰਸਥਾਵਾਂ ਵਿਚ ਪੜ੍ਹ ਰਹੇ ਓ.ਬੀ.ਸੀ. ਵਿਦਿਆਰਥੀ, ਅਧਿਆਪਕ ਤੇ ਕਰਮਚਾਰੀ ਹੁਣ ਸਮਰੱਥ ਅਧਿਕਾਰੀ ਕੋਲ ਜਾਤੀ-ਅਧਾਰਿਤ ਵਿਤਕਰੇ ਜਾਂ ਪ੍ਰੇਸ਼ਾਨੀ ਦੀਆਂ ਸ਼ਿਕਾਇਤਾਂ ਦਰਜ ਕਰਵਾ ਸਕਣਗੇ | ਹੁਣ ਤੱਕ ਜਾਤੀ-ਅਧਾਰਿਤ ਵਿਤਕਰੇ ਨਾਲ ਸਬੰਧਿਤ ਸ਼ਿਕਾਇਤਾਂ ਤੇ ਸੈੱਲ ਮੁੱਖ ਤੌਰ 'ਤੇ ਐਸ.ਸੀ. ਅਤੇ ਐਸ.ਟੀ. ਭਾਈਚਾਰਿਆਂ ਤੱਕ ਸੀਮਤ ਸਨ | ਨਵੇਂ ਨਿਯਮਾਂ ਦੀ ਪਾਲਨਾ ਕਰਦੇ ਹੋਏ ਹਰੇਕ ਸੰਸਥਾ ਲਈ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਬਰਾਬਰ ਮੌਕੇ ਸੈੱਲ ਸਥਾਪਿਤ ਕਰਨਾ ਲਾਜ਼ਮੀ ਹੋਵੇਗਾ | ਜਰਨਲ ਸਮਾਜ ਆਗੂਆਂ ਨੇ ਕਿਹਾ ਕਿ ਇਸੇ ਲਈ ਉਹ ਇਸ ਨਵੇਂ ਯੂ.ਜੀ.ਸੀ. ਕਾਨੂੰਨ ਦੇ ਖਿਲਾਫ ਪੂਰੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਰੋਸ ਮਾਰਚ 'ਚ ਡਿੰਪੀ ਕਾਤਲ, ਅਜੈ ਠਾਕੁਰ, ਕਰਨ ਗੁਲੇਰੀਆ, ਸੁਨੀਲ ਗੱਬਰ, ਰਜਿੰਦਰ ਜੋਸ਼ੀ, ਰਣਜੀਤ ਸਿੰਘ ਮਦਾਰੀ, ਜਤਿਨ, ਵਿਸ਼ਾਲ ਠਾਕੁਰ, ਸ਼ਿਵਦੀਪ ਸਿੰਘ, ਨਰਵੀਰ ਮਿਨਹਾਸ, ਸੁਰਿੰਦਰ ਸਲਾਰੀਆ, ਸਾਹਿਲ ਠਾਕੁਰ, ਅਜੇ ਜਰਿਆਲ, ਪਰਮਿੰਦਰ ਸਿੰਘ, ਵਿਨੋਦ ਪਡਵਾਲ, ਬਲਬੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੰੂ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।