26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਮ. ਐਚ. ਪੰਜਾਬ ਦੀ ਪਠਾਨਕੋਟ ਟੀਮ ਨੇ ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 01-02-2026
ਨਰੋਟ ਜੈਮਲ ਸਿੰਘ, 31 ਜਨਵਰੀ (ਸ਼ਸ਼ੀ ਕੁਮਾਰ)-ਬਲਾਕ ਵਿਕਾਸ ਪੰਚਾਇਤ ਅਫ਼ਸਰ ਨਰੋਟ ਜੈਮਲ ਸਿੰਘ ਵਿਖੇ ਐਮ. ਐਚ. ਪੰਜਾਬ ਦੀ ਟੀਮ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖ਼ੂਨਦਾਨ ਕੈਪ ਲਗਾਇਆ ਗਿਆ, ਜਿਸ 'ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਿਸ਼ੇਸ਼ ਤੌਰ 'ਤੇ ਪਹੁੰਚੇ | ਜਦ ਕਿ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਨਗਰ ਪੰਚਾਇਤ ਦੇ ਪ੍ਰਧਾਨ ਬਬਲੀ ਕੁਮਾਰ ਬੱਬੀ, ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਦੇ ਚੇਅਰਮੈਨ ਠਾਕੁਰ ਮਨੋਹਰ ਲਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਮੁੰਨਾ, ਸ਼ਹੀਦ ਸੈਨਿਕ ਸੁਰੱਖਿਆ ਪ੍ਰੀਸ਼ਦ ਜਨਰਲ ਸਕੱਤਰ ਰਵਿੰਦਰ ਵਿੱਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਸਿੰਘ, ਐਸ. ਐਚ. ਓ. ਨਰੋਟ ਜੈਮਲ ਸਿੰਘ, 'ਆਪ' ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ, ਕੌਂਸਲਰ ਅਨੂ ਸ਼ਰਮਾ, ਕੌਂਸਲਰ ਕਰਮ ਚੰਦ ਕੋਕੋ, ਇਲਾਕੇ ਦੇ ਪੰਚ ਸਰਪੰਚ ਅਤੇ ਮੋਹਤਬਰਾਂ ਨੇ ਸ਼ਿਰਕਤ ਕੀਤੀ | ਐਮ. ਐਚ. ਪੰਜਾਬ ਦੀ ਟੀਮ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਖ਼ੂਨਦਾਨ ਕੈਂਪ ਲਗਾਇਆ | ਜਿਸ 'ਚ ਇਲਾਕੇ ਦੇ ਵੱਖ ਵੱਖ ਸੰਗਠਨਾਂ ਦੇ ਅਹੁਦੇਦਾਰਾਂ ਤੇ ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਵਾਈਟ ਹਸਪਤਾਲ ਚਿੰਤਪੁਰਨੀ ਦੇ ਪ੍ਰਬੰਧਨ ਸਵਰਨ ਸਲਾਰੀਆ ਦੀ ਦੇਖ-ਰੇਖ ਵਿਚ ਉਨ੍ਹਾਂ ਦੀ ਡਾਕਟਰੀ ਟੀਮ ਤੇ ਰਾਜ ਹਸਪਤਾਲ ਪਠਾਨਕੋਟ ਦੀ ਡਾਕਟਰਾਂ ਦੀ ਟੀਮ ਨੇ 47 ਯੂਨਿਟ ਖ਼ੂਨ ਪ੍ਰਾਪਤ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖ਼ੂਨਦਾਨ ਕੈਂਪ ਦਾ ਦੌਰਾ ਕੀਤਾ ਤੇ ਇਸ ਨੂੰ ਸ਼ਲਾਘਾਯੋਗ ਉਪਰਾਲਾ ਦੱਸਦਿਆਂ ਕਿਹਾ ਕਿ ਸਾਨੂੰ ਇਕ ਸਾਲ ਵਿਚ ਇਕ ਵਾਰ ਖ਼ੂਨਜ਼ਰੂਰ ਦਾਨ ਕਰਨਾ ਚਾਹੀਦਾ ਹੈ, ਕਿਉਂਕਿ ਖ਼ੂਨਦਾਨ ਨਾਲ ਕਈ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਇਸ ਮੌਕੇ ਪਹੁੰਚੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਐਮ. ਐਚ. ਪੰਜਾਬ ਵਲੋਂ ਲਗਾਏ ਖ਼ੂਨਦਾਨ ਕੈਂਪ ਦੀ ਸਹਾਰਨਾ ਕਰਦੇ ਹੋਏ ਕੋਹੜ ਰੂਪੀ ਨਸ਼ੇ ਨੂੰ ਖਤਮ ਕਰਨ ਲਈ ਜਾਗਰੂਕ ਕੀਤਾ | ਇਸ ਮੌਕੇ ਕੇ. ਬੀ. ਪੀ. ਸਕੂਲ ਨਰੋਟ ਜੈਮਲ ਸਿੰਘ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕਰਦੇ ਹੋਏ ਨਸ਼ਿਆਂ ਬਾਰੇ ਜਾਗਰੂਕ ਕੀਤਾ | ਇਸ ਮੌਕੇ ਐਮ. ਐਚ. ਪੰਜਾਬ ਦੀ ਟੀਮ ਵਲੋਂ ਕੈਂਪ ਦੀ ਅਗਵਾਈ ਕਰ ਰਹੇ ਪ੍ਰਦੀਪ ਕੁਮਾਰ ਨੇ ਆਪਣੀ ਟੀਮ ਸਾਹਿਤ ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਹੋਰ ਵੀ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।