22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚਿੱਪ ਵਾਲੇ ਮੀਟਰ ਪੁੱਟ ਕੇ ਘੁਮਾਣ ਬਿਜਲੀ ਦਫ਼ਤਰ ਜਮ੍ਹਾਂ ਕਰਵਾਏ

ਅਜੀਤ ਡੈਸਕ 01-02-2026
ਘੁਮਾਣ, 31 ਜਨਵਰੀ (ਬੰਮਰਾਹ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਮੀਰੀ-ਪੀਰੀ ਸਾਹਿਬ ਦੀ ਕੋਰ ਕਮੇਟੀ ਦੀ ਅਗਵਾਈ ਵਿਚ ਪਿੰਡ ਵੀਲਾ ਬੱਜੂ, ਬੱਲੜਵਾਲ, ਕਪੂਰਾ, ਭੋਲ, ਬਾਘੇ, ਖੋਖੋਵਾਲ, ਕੋਟਲੀ ਲੇਹਲ ਪੱਡੇ, ਕੋਟਲਾ ਸੂਬਾ ਸਿੰਘ ਆਦਿ ਪਿੰਡਾਂ ਿÉਵਚੋਂ ਵੱਡੇ ਪੱਧਰ 'ਤੇ ਚਿੱਪ ਵਾਲੇ ਮੀਟਰ ਉਤਾਰੇ ਗਏ | ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਮੀਟਰ ਪੁੱਟ ਮੁਹਿੰਮ ਵਿਚ ਭਰਵਾਂ ਸਹਿਯੋਗ ਦਿੱਤਾ | ਇਨ੍ਹਾਂ ਪਿੰਡਾਂ ਵਿਚੋਂ 84 ਮੀਟਰ ਪੁੱਟ ਕੇ ਬਿਜਲੀ ਘਰ ਘੁਮਾਣ ਦੇ ਐੱਸ.ਡੀ.ਓ. ਦੇ ਹਵਾਲੇ ਕੀਤੇ ਗਏ | ਜ਼ੋਨ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੇ ਸਪੱਸ਼ਟ ਕੀਤਾ ਕਿ ਖ਼ਪਤਕਾਰਾਂ ਦੇ ਘਰਾਂ ਵਿਚ ਸਾਨੂੰ ਮੀਟਰ ਲੱਗਣ 'ਤੇ ਇਤਰਾਜ਼ ਨਹੀਂ ਹੈ, ਜੇ ਚਿੱਪ ਵਾਲੇ ਸਮਾਰਟ ਮੀਟਰਾਂ ਦੀ ਥਾਂ 'ਤੇ ਰਵਾਇਤੀ ਮਕੈਨੀਕਲ ਮੀਟਰ ਲਗਾਏ ਜਾਣ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਪਹਿਲਾਂ ਇਹ ਕਹਿੰਦੇ ਰਹੇ ਕਿ ਇਹ ਮੀਟਰ ਚਿੱਪ ਵਾਲੇ ਮੀਟਰ ਨਹੀਂ ਹਨ, ਪਰ ਹੁਣ ਖੁਦ ਮੰਨ ਰਹੇ ਹਨ ਕਿ ਇਹ ਉਹ ਮੀਟਰ ਹਨ ਕਿ ਮੋਬਾਇਲ ਰਿਚਾਰਜ ਵਾਂਗ ਪਹਿਲਾਂ ਪੈਸੇ ਪਾਓ ਤੇ ਫਿਰ ਬਿਜਲੀ ਮਿਲੇਗੀ | ਇਹ ਮੀਟਰ ਲਗਾ ਕੇ ਸਰਕਾਰ ਪੂਰਾ ਬਿਜਲੀ ਮਹਿਕਮਾ ਹੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਤਿਆਰੀ ਕਰੀ ਬੈਠੀ ਹੈ | ਸੋਚਣ ਵਾਲੀ ਗੱਲ ਇਹ ਹੈ ਕਿ ਬਿਜਲੀ ਘਰ ਬਣਾਉਣ ਲਈ ਸਰਕਾਰਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੇ ਮੁਫ਼ਤ ਵਿਚ ਜ਼ਮੀਨਾਂ ਦੇ ਕੇ ਸਰਕਾਰ ਨਾਲ ਵੱਡਾ ਸਹਿਯੋਗ ਕੀਤਾ ਸੀ, ਪਰ ਹੁਣ ਸਰਕਾਰ ਉਨ੍ਹਾਂ ਮੁਫ਼ਤ ਮਿਲੀਆਂ ਜ਼ਮੀਨਾਂ ਨੂੰ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦੇਣਾ ਚਾਹੁੰਦੀ ਹੈ, ਪਰ ਕਿਸਾਨ ਮਜ਼ਦੂਰ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਕਿਸੇ ਕੀਮਤ 'ਤੇ ਅਜਿਹਾ ਨਹੀਂ ਹੋਣ ਦੇਣਗੀਆਂ | ਮੀਟਰ ਜਮ੍ਹਾ ਕਰਵਾਉਣ ਮੌਕੇ ਐੱਸ.ਡੀ.ਓ. ਘੁਮਾਣ ਤੇ ਉਨ੍ਹਾਂ ਦਾ ਪੂਰਾ ਸਟਾਫ਼ ਹਾਜ਼ਰ ਸੀ |
ਇਸ ਮੌਕੇ ਮਹਿਲ ਸਿੰਘ ਵੀਲਾ ਬੱਜੂ, ਸਾਹਿਬ ਸਿੰਘ ਬਾਘੇ, ਸਰਪੰਚ ਪ੍ਰੀਤਮ ਸਿੰਘ ਭੋਲ, ਸੋਹਣ ਸਿੰਘ, ਇਕਾਈ ਪ੍ਰਧਾਨ ਸਰਬਜੀਤ ਸਿੰਘ ਲੋਧੀ, ਸਰਪੰਚ ਜੋਗਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਸਰਵਣ ਸਿੰਘ, ਪ੍ਰੇਮ ਸਿੰਘ, ਗੁਰਪਾਲ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਆਦਿ ਆਗੂ ਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਭੁੱਲਰ ਅਠਵਾਲ ਦੇ ਛੰਭ 'ਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਫ਼ਸਲ ਖ਼ਰਾਬ ਹੋਣ ਡਰ ਅਗਲੀ ਖ਼ਬਰ ਹਾਜੀ ਕੁਰਸੈਦ ਦਾ ਪ੍ਰਧਾਨ ਥੌਮਸ ਮਸੀਹ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।