22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਾਜੀ ਕੁਰਸੈਦ ਦਾ ਪ੍ਰਧਾਨ ਥੌਮਸ ਮਸੀਹ ਵਲੋਂ ਸਵਾਗਤ

ਅਜੀਤ ਡੈਸਕ 01-02-2026
ਧਾਰੀਵਾਲ, 31 ਜਨਵਰੀ (ਜੇਮਸ ਨਾਹਰ)-ਨੈਸ਼ਨਲ ਭਾਜਪਾ ਹੈੱਡਕੁਆਟਰ ਦਿੱਲੀ ਤੋਂ ਪੰਜਾਬ ਵਿਸ਼ੇਸ਼ ਤੌਰ 'ਤੇ ਪਹੁੰਚੇ ਘੱਟ ਗਿਣਤੀ ਮੋਰਚਾ ਨੈਸ਼ਨਲ ਕਾਰਜਕਾਰੀ ਮੈਂਬਰ ਹਾਜੀ ਕੁਰਸੈਦ ਦਾ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਵਲੋਂ ਗੁਲਦਸਤਾ ਭੇਟ ਕਰ ਕੇ ਸਾਥੀਆਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਹਾਜੀ ਕੁਰਸੈਦ ਨੇ ਘੱਟ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਘੱਟ ਗਿਣਤੀ ਲੋਕਾਂ ਨੂੰ ਕੇਂਦਰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਪੂਰਾ ਲਾਭ ਪ੍ਰਾਪਤ ਹੋ ਰਿਹਾ ਹੈ | ਉਨ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪ੍ਰਧਾਨ ਥੋਮਸ ਮਸੀਹ ਨਾਲ ਅਹਿਮ ਵਿਚਾਰਾਂ ਕੀਤੀਆਂ | ਇਸ ਦੌਰਾਨ ਹਾਜ`ੀ ਕਰਸੈਦ ਨੇ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਥੋਮਸ ਮਸੀਹ ਦੀਆਂ ਪਾਰਟੀ ਵਿਚ ਪ੍ਰਭਾਵਸ਼ਾਲੀ ਸੇਵਾਵਾਂ ਬਦਲੇ ਉਨ੍ਹਾਂ ਨੂੰ ਜਲਦ ਹੀ ਕੇਂਦਰ ਵਿਚ ਕਿਸੇ ਵੱਡੇ ਅਹੁਦੇ ਨਾਲ ਪਾਰਟੀ ਵਲੋਂ ਨਿਵਾਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪ੍ਰਧਾਨ ਥੋਮਸ ਮਸੀਹ ਦੁਆਰਾ ਪਾਰਟੀ ਦੀ ਮਜਬੂਤੀ ਲਈ ਕੀਤੀ ਮਿਹਨਤ ਸਦਕਾ ਪਾਰਟੀ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਜੁੜੇ ਹਨ | ਇਸ ਮੌਕੇ ਤਰਸੇਮ ਮਸੀਹ ਮਹਾਂਮੰਤਰੀ ਘੱਟ ਗਿਣਤੀ ਮੋਰਚਾ ਪੰਜਾਬ, ਟੀਕਮ ਚੌਧਰੀ ਮੁੱਖ ਬੁਲਾਰਾ ਘੱਟ ਗਿਣਤੀ ਮੋਰਚਾ ਪੰਜਾਬ, ਬੀਦਰ ਖਾਨ ਮੁੱਖ ਬੁਲਾਰਾ ਘੱਟ ਗਿਣਤੀ ਮੋਰਚਾ ਪੰਜਾਬ, ਬਿੱਟੂ ਮਸੀਹ ਮੀਤ ਪ੍ਰਧਾਨ ਘੱਟ ਗਿਣਤੀ ਮੋਰਚਾ ਪੰਜਾਬ, ਇੰਦਰਾਸ ਮਸੀਹ ਉਪ ਪ੍ਰਧਾਨ ਘੱਟ ਗਿਣਤੀ, ਸਟੀਫ਼ਨ ਮਸੀਹ ਪ੍ਰਧਾਨ ਜ਼ਿਲ੍ਹਾ ਮੋਗਾ, ਲਿਆਕਤ ਅਲੀ ਪ੍ਰਧਾਨ ਜ਼ਿਲ੍ਹਾ ਮਲੇਰਕੋਟਲਾ, ਦਿਲਸਾਤ ਅਲੀ ਜ਼ਿਲ੍ਹਾ ਸੋਥ ਪਟਿਆਲਾ, ਗੁਰਵਿੰਦਰ ਸਿੰਘ ਅਰਬਨ ਜ਼ਿਲ੍ਹਾ ਪ੍ਰਧਾਨ ਪਟਿਆਲ, ਅਖਤਰ ਹੁਸੈਨ ਰਾਜਪੁਰਾ, ਫਰੀਕ ਮੁਹੰਮਦ ਰਾਜਪੁਰ, ਬਲਦੇਵ ਮਸੀਹ ਮਸੀਹ ਆਦਿ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਚਿੱਪ ਵਾਲੇ ਮੀਟਰ ਪੁੱਟ ਕੇ ਘੁਮਾਣ ਬਿਜਲੀ ਦਫ਼ਤਰ ਜਮ੍ਹਾਂ ਕਰਵਾਏ ਅਗਲੀ ਖ਼ਬਰ ਐਸ.ਐਸ. ਬਾਜਵਾ ਸਕੂਲ ਦੇ ਵਿਦਿਆਰਥੀਆਂ ਦਾ ਗਣਿਤ ਤੇ ਸਾਇੰਸ ਦੇ ਟੈਸਟ 'ਚ ਵਧੀਆ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।