02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸ੍ਰੀ ਚੋਲਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਭਗਵਾਨ ਸਿੰਘ ਵਿਖੇ ਸਮਾਗਮ ਕਰਵਾਏ

ਅਜੀਤ ਡੈਸਕ 31-01-2026
ਕੋਟਲੀ ਸੂਰਤ ਮੱਲ੍ਹੀ, 30 ਜਨਵਰੀ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਉੱਘੇ ਕਾਰੋਬਾਰੀ ਵਿਜੇ ਕੁਮਾਰ ਸੋਨੀ ਵਲੋਂ ਸੋਨੀ ਪੈਟਰੋਲ ਪੰਪ ਨੇੜੇ ਗੁਰਦੁਆਰਾ ਬਾਬਾ ਭਗਵਾਨ ਸਿੰਘ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਬਾਬਾ ਦਲੇਰ ਸਿੰਘ ਭਗਵਾਨਪੁਰ ਤੇ ਬਾਬਾ ਬਲਜੀਤ ਸਿੰਘ ਦਰਗਾਬਾਦ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਦੇ ਜਾਪ ਕਰਵਾਏ ਤੇ ਸ੍ਰੀ ਚੋਲਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਭਾਈ ਗੁਰਜੰਟ ਸਿੰਘ ਭਗਵਾਨਪੁਰ, ਵਿਜੇ ਕੁਮਾਰ ਸੋਨੀ, ਅਵਤਾਰ ਸਿੰਘ ਮੰਮਣ, ਕੰਵਲਪ੍ਰੀਤ ਸਿੰਘ ਗੱਗੂ, ਮਲਕੀਤ ਸਿੰਘ, ਥਾਣੇਦਾਰ ਦਵਿੰਦਰ ਸਿੰਘ, ਹਰਪ੍ਰਕਾਸ ਸਿੰਘ ਕਾਹਲੋਂ, ਮੰਗਪਾਲ ਸੇਠੀ, ਰਾਜ ਕੁਮਾਰ ਸੇਠੀ, ਸਤਪਾਲ ਸੇਠੀ, ਸਿਕੰਦਰ ਸਿੰਘ ਕੋਟਲੀ, ਸਰਪੰਚ ਸੁਰਜੀਤ ਸਿੰਘ ਮਾਹਲ, ਗੁਰਦੀਪ ਸਿੰਘ, ਜਗਤਾਰ ਸਿੰਘ, ਵਿਜੇ ਕੁਮਾਰ ਸੋਨੀ, ਰਣਜੀਤ ਸਿੰਘ, ਨਵਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਕਰਮਬੀਰ ਸਿੰਘ, ਸਤਨਾਮ ਸਿੰਘ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੁਨੀਤਪਾਲ ਸਿੰਘ ਪਹਿਲਵਾਨ, ਕਰਨਬੀਰ ਸਿੰਘ ਕਾਕਾ, ਬਚਿੱਤਰ ਸਿੰਘ, ਸਵਿੰਦਰ ਸਿੰਘ, ਜਸਬੀਰ ਸਿੰਘ ਭਗਵਾਨਪੁਰ, ਮਿਹਰਬਾਨ ਸਿੰਘ, ਅਭੀ ਕੁਮਾਰ ਸੋਨੀ, ਰਜਿੰਦਰ ਸੋਨੀ, ਜਥੇਦਾਰ ਸੋਹਣ ਸਿੰਘ ਮੰਮਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਰਿਆ ਬਿਆਸ ਦੇ ਭੇਟ ਪੱਤਣ 'ਤੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਦੀ ਸਹੂਲਤ ਲਈ ਪਲਟੂਨ ਪੁਲ ਦਾ ਕੰਮ... ਅਗਲੀ ਖ਼ਬਰ ਸੇਵਾ ਮੁਕਤ ਇੰਸਪੈਕਟਰ ਸੁਖਜੀਤ ਸਿੰਘ ਰਿਆੜ ਨੂੰ ਸਦਮਾ- ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।