03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਾਬਾ ਗਰੀਬ ਦਾਸ ਗਊਸ਼ਾਲਾ ਮਛਰਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ

ਅਜੀਤ ਡੈਸਕ 31-01-2026
ਡੇਰਾ ਬਾਬਾ ਨਾਨਕ, 30 ਜਨਵਰੀ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਬਾਬਾ ਗਰੀਬ ਦਾਸ ਗਊਸ਼ਾਲਾ ਮਛਰਾਲਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਦੇ ਸਾਂਝੇ ਸਹਿਯੋਗ ਸਦਕਾ ਗਊ ਭਲਾਈ ਕੈਂਪ ਲਗਾਇਆ ਗਿਆ | ਕੈਂਪ ਦਾ ਮੁੱਖ ਮਕਸਦ ਗਊਆਂ ਦੀ ਸਿਹਤ ਸੰਭਾਲ ਬਿਮਾਰੀਆਂ ਤੋਂ ਬਚਾਅ ਤੇ ਗਊ ਸੇਵਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ | ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡੇਰਾ ਬਾਬਾ ਨਾਨਕ ਡਾ. ਗੁਰਦੇਵ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਲੋਕਾਂ ਨੂੰ ਗਾਵਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਊ ਸੇਵਾ ਸਿਰਫ ਧਾਰਮਿਕ ਕਰਤੱਵ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਬਾਬਾ ਗਰੀਬ ਦਾਸ ਗਊਸ਼ਾਲਾ ਦੀ ਤਰੱਕੀ ਤੇ ਵਿਕਾਸ ਲਈ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਮੇਸ਼ਾ ਹਾਜ਼ਰ ਹਨ | ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਾਲਾ ਨੂੰ ਕਰੀਬ 25 ਹਜਾਰ ਰੁਪਏ ਦੀਆਂ ਦਵਾਈਆਂ ਵੀ ਭੇਟ ਕੀਤੀਆਂ ਗਈਆਂ | ਇਸ ਮੌਕੇ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਤੇ ਬਾਬਾ ਨਿਸ਼ਾਨ ਸਿੰਘ ਨੇ ਪੰਜਾਬ ਗਊ ਸੇਵਾ ਕਮਿਸ਼ਨ ਵਿਭਾਗ ਵਲੋਂ ਦਿੱਤੀ ਗਈ ਸਹਾਇਤਾ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾਕਟਰ ਜੀਵਨਜੋਤ ਸਿੰਘ, ਡਾਕਟਰ ਜੋਤਵੀਰ ਕੌਰ, ਡਾਕਟਰ ਅਰਸ਼ਦੀਪ ਕੌਰ, ਪ੍ਰਗਟ ਸਿੰਘ ਵੈਟਰਨਰੀ ਇੰਸਪੈਕਟਰ, ਵੀ.ਪੀ. ਸੁੱਚਾ ਸਿੰਘ ਅਤੇ ਵੀ.ਪੀ. ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਸ਼ਹਿਰਾ ਮੱਝਾ ਸਿੰਘ ਦੇ ਸਭ ਤੋਂ ਵੱਧ ਆਵਾਜਾਈ ਵਾਲੇ ਘੁੰਮਣ ਰੋਡ ਦੀ ਹਾਲਤ ਬੇਹੱਦ ਖਸਤਾ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ 'ਚ ਇਨਰਵੀਲ੍ਹ ਕਲੱਬ ਵਲੋਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।