05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਰੋਟ ਜੈਮਲ ਸਿੰਘ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ 'ਚ ਨਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਗਠਨ

ਅਜੀਤ ਡੈਸਕ 31-01-2026
ਨਰੋਟ ਜੈਮਲ ਸਿੰਘ, 30 ਜਨਵਰੀ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਰਾਜ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੂਬਾ ਸੇਵਾ ਮੁਖੀ ਬੂਟਾ ਰਾਮ ਮਹਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਨਵੀਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ ਗਿਆ | ਕਮੇਟੀ 'ਚ ਜ਼ਿਲ੍ਹਾ ਮੰਤਰੀ ਰਮੇਸ਼ ਸਿੰਘ ਤੇ ਰਾਜਨਮਣੀ ਸ਼ਾਮਿਲ ਹੋਣਗੇ | ਜ਼ਿਲ੍ਹਾ ਖ਼ਜ਼ਾਨਚੀ ਪ੍ਰਵੀਨ, ਜ਼ਿਲ੍ਹਾ ਯੁਵਾ ਮੁਖੀ ਮਾਣਕ, ਸਹਿ-ਜ਼ਿਲ੍ਹਾ ਯੁਵਾ ਮੁਖੀ ਅਰਵਿੰਦ ਜੋਸ਼ੀ, ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ, ਸਹਿ-ਜ਼ਿਲ੍ਹਾ ਸੇਵਾ ਮੁਖੀ ਬਲਰਾਮ, ਜ਼ਿਲ੍ਹਾ ਪ੍ਰਚਾਰ ਮੁਖੀ ਕੇਵਲ, ਜ਼ਿਲ੍ਹਾ ਸੰਪਰਕ ਮੁਖੀ ਕੈਪਟਨ ਯਸ਼ਪਾਲ, ਜ਼ਿਲ੍ਹਾ ਮਹਿਲਾ ਕੋਆਰਡੀਨੇਟਰ ਬੰਧਨਾ, ਸਹਿ-ਜ਼ਿਲ੍ਹਾ ਮਹਿਲਾ ਕੋਆਰਡੀਨੇਟਰ ਰਾਜੇਸ਼ਵਰੀ, ਭੈਣ ਕਾਮਨੀ ਸ਼ਰਮਾ, ਭੈਣ ਪਾਇਲ ਵਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਮੁਨੀ ਲਾਲ ਅਤੇ ਜ਼ਿਲ੍ਹਾ ਉਪ ਪ੍ਰਧਾਨ ਅਰੁਣ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ 'ਤੇ ਕੱਢੀ ਸ਼ੋਭਾ ਯਾਤਰਾ ਦਾ ਸਵਾਗਤ ਅਗਲੀ ਖ਼ਬਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।