29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੋਡ ਸੇਫ਼ਟੀ ਮਹੀਨੇ ਤਹਿਤ ਸਕੂਲਾਂ 'ਚ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 25-01-2026
ਗੁਰਦਾਸਪੁਰ, 24 ਜਨਵਰੀ (ਚੱਕਰਾਜਾ)-ਟਰੈਫ਼ਿਕ ਪੁਲਿਸ ਵਲੋਂ ਮਨਾਏ ਜਾ ਰਹੇ ਰੋਡ ਸੇਫ਼ਟੀ ਮਹੀਨੇ ਤਹਿਤ ਵੱਖ-ਵੱਖ ਸਕੂਲਾਂ ਸਰਕਾਰੀ ਸੀਨੀ.ਸੈਕੰ.ਸਕੂਲ (ਲੜਕੀਆਂ), ਆਨੰਦ ਮਾਡਲ ਸਕੂਲ ਤੇ ਸਪਰਿੰਗ ਫ਼ੀਲਡ ਸਕੂਲ ਔਜਲਾ ਵਿਖੇ ਵਿਦਿਆਰਥੀਆਂ, ਬੱਸਾਂ ਦੇ ਡਰਾਈਵਰਾਂ ਤੇ ਸਟਾਫ਼ ਨੂੰ ਰੋਡ ਸੇਫ਼ਟੀ ਸਬੰਧੀ ਜਾਗਰੂਕ ਕੀਤਾ | ਜਾਗਰੂਕਤਾ ਸੈਮੀਨਾਰ ਦੌਰਾਨ ਟਰੈਫ਼ਿਕ ਨਿਯਮਾਂ ਦੀ ਸਿਖਲਾਈ ਦਿੱਤੀ ਗਈ ਤੇ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਤ ਕੀਤਾ ਗਿਆ | ਜਦੋਂ ਕਿ 16 ਤੋਂ 18 ਸਾਲ ਤੱਕ ਬੱਚਿਆਂ ਦੇ ਬਣਨ ਵਾਲੇ ਡਰਾਈਵਿੰਗ ਲਾਈਸੈਂਸ, ਸੀਟ ਬੈਲਟ ਹੈਲਮਟ ਦੀ ਅਹਿਮੀਅਤ ਤੇ ਨਬਾਲਗ ਦੇ ਡਰਾਈਵਿੰਗ ਕਰਨ ਉੱਪਰ ਹੋਣ ਵਾਲੀ ਕਾਨੂੰਨੀ ਕਾਰਵਾਈ ਬਾਰੇ ਵੀ ਦੱਸਿਆ ਗਿਆ | ਇਸ ਦੌਰਾਨ ਐਕਸੀਡੈਂਟ ਪੀੜਤਾਂ ਦੀ ਮਦਦ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਪ੍ਰੇਰਤ ਕੀਤਾ ਗਿਆ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਸਕੂਲ ਟਰਾਂਸਪੋਰਟ ਦੇ ਚਾਲਕਾਂ ਨੂੰ ਉਨ੍ਹਾਂ ਦੀ ਬਣਦੀ ਡਿਊਟੀ ਸਬੰਧੀ ਦੱਸਿਆ ਤੇ ਹੈਲਪ ਲਾਈਨ ਨੰਬਰ 112 1033 ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਏ.ਐਸ.ਆਈ ਅਮਨਦੀਪ ਸਿੰਘ, ਸੁਨੀਲ ਜੋਸ਼ੀ ਬਾਲ ਵਿਕਾਸ ਅਫਸਰ ਸੁਸ਼ੀਲ ਕੁਮਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੈਂਟਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਵੰਡੀ ਅਗਲੀ ਖ਼ਬਰ ਨਾਰੀ ਸ਼ਕਤੀ ਕੇਂਦਰ ਵਿਖੇ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।