29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੈਂਟਰ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਵੰਡੀ

ਅਜੀਤ ਡੈਸਕ 25-01-2026
ਦੀਨਾਨਗਰ, 24 ਜਨਵਰੀ (ਸੋਢੀ/ਸ਼ਰਮਾ)-ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਲਾਲ ਪਾਠੀ ਦੀ ਅਗਵਾਈ 'ਚ ਇਕ ਸਾਂਝਾ ਉਪਰਾਲਾ ਕਰਕੇ ਪਿੰਡ ਕਲੀਚਪੁਰ ਵਿਖੇ ਚਲਾਏ ਜਾ ਰਹੇ ਮਾਤਾ ਸਵਿੱਤਰੀ ਬਾਈ ਫੂਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਫ਼ਰੀ ਸੈਂਟਰ ਵਿਚ ਸਿੱਖਿਆ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਿੱਖਿਆ ਸਮੱਗਰੀ ਵੰਡੀ ਗਈ | ਇਸ ਮੌਕੇ ਸੈਂਟਰ ਟੀਚਰ ਸ਼ਿਖਾ ਦੇਵੀ ਨੇ ਬੱਚਿਆਂ ਦੀਆਂ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸੈਂਟਰ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਜੀਤ ਰਾਜ, ਮਾਸਟਰ ਪਰਮਿੰਦਰ ਸਿੰਘ, ਸਰਦਾਰੀ ਲਾਲ, ਸੁਰੇਸ਼ ਕੁਮਾਰ, ਸ਼ੁਭਮ, ਸ਼ਿਖਾ, ਸਤਨਾਮ ਸਿੰਘ, ਪਰਮਜੀਤ ਅਤੇ ਲਵਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਿਵ ਸੈਨਾ ਵਿਦਿਆਲਿਆ ਵਿਖੇ ਭਜਨ ਸ਼ਾਮ ਦਾ ਕੀਤਾ ਆਯੋਜਨ ਅਗਲੀ ਖ਼ਬਰ ਰੋਡ ਸੇਫ਼ਟੀ ਮਹੀਨੇ ਤਹਿਤ ਸਕੂਲਾਂ 'ਚ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।