12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਰਦੀਆਂ ਦੇ ਪਹਿਲੇ ਮੀਂਹ ਨਾਲ ਫ਼ਸਲਾਂ ਨੰੂ ਮਿਲੇਗੀ ਵੱਡੀ ਰਾਹਤ

ਅਜੀਤ ਡੈਸਕ 24-01-2026
ਗੁਰਦਾਸਪੁਰ, 23 ਜਨਵਰੀ (ਚੱਕਰਾਜਾ)-ਬੀਤੀ ਰਾਤ ਤੋਂ ਸਰਦੀਆਂ ਦੇ ਮੌਸਮ 'ਚ ਪਏ ਭਾਰੀ ਮੀਂਹ ਕਾਰਨ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਨੰੂ ਭਾਰੀ ਰਾਹਤ ਮਿਲੇਗੀ, ਉੱਥੇ ਪਿਛਲੇ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਕਾਰਨ ਕਈ ਤਰ੍ਹਾਂ ਦੀਆਂ ਫੈਲ ਰਹੀਆਂ ਬਿਮਾਰੀਆਂ ਤੋਂ ਵੀ ਲੋਕਾਂ ਨੰੂ ਰਾਹਤ ਮਿਲੇਗੀ | ਜੇਕਰ ਕਿਸਾਨਾਂ ਦੀ ਫ਼ਸਲ ਕਣਕ ਦੀ ਗੱਲ ਕਰੀਏ ਤਾਂ ਇਹ ਮੀਂਹ ਕਣਕ ਦੀ ਫ਼ਸਲ 'ਤੇ ਘਿਉ ਦਾ ਕੰਮ ਕਰੇਗੀ ਤੇ ਫ਼ਸਲ ਨੰੂ ਠੰਢ ਤੇ ਕੋਰੇ ਕਾਰਨ ਲੱਗ ਰਹੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ | ਖ਼ਾਸ ਕਰਕੇ ਬਰਾਨੀ ਜ਼ਮੀਨਾਂ 'ਚ ਫ਼ਸਲਾਂ ਨੰੂ ਵੀ ਇਸ ਮੀਂਹ ਕਾਰਨ ਵੱਡੀ ਰਾਹਤ ਮਿਲੇਗੀ | ਇਸੇ ਤਰ੍ਹਾਂ ਪਿਛਲੇ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਵੀ ਲੋਕਾਂ ਨੰੂ ਕੁਝ ਰਾਹਤ ਮਿਲੇਗੀ ਤੇ ਇਸ ਠੰਢ ਕਾਰਨ ਲੱਗ ਰਹੀਆਂ ਖੰਘ, ਜੁਕਾਮ ਤੇ ਹੋਰ ਕਈ ਬਿਮਾਰੀਆਂ ਵੀ ਘਟਣਗੀਆਂ | ਭਾਵੇਂ ਗੰਨੇ ਦੀ ਕਟਾਈ ਦੇ ਚੱਲ ਰਹੇ ਕੰਮ 'ਚ ਕੁਝ ਦਿਨ ਦੀ ਖੜੋਤ ਆ ਸਕਦੀ ਹੈ ਤੇ ਕੁਝ ਜ਼ਿਆਦਾ ਨੀਵੀਂਆਂ ਜ਼ਮੀਨਾਂ 'ਚ ਪਾਣੀ ਖੜ੍ਹਨ ਕਾਰਨ ਕਣਕ ਦੀ ਫ਼ਸਲ ਨੰੂ ਥੋੜ੍ਹਾ ਬਹੁਤ ਨੁਕਸਾਨ ਵੀ ਹੋ ਸਕਦਾ ਹੈ | ਪਰ ਜ਼ਿਆਦਾਤਰ ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਰਹੇਗਾ |
ਪਿਛਲੀ ਖ਼ਬਰ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਯਾਦ 'ਚ ਬਰਸੀ ਸਮਾਗਮ ਅਗਲੀ ਖ਼ਬਰ ਮੀਂਹ ਪੈਣ ਨਾਲ ਕਿਸਾਨਾਂ ਦਾ ਫ਼ਸਲਾਂ ਲਈ ਲੱਖਾਂ ਦੇ ਡੀਜ਼ਲ ਦਾ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।