12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੀਂਹ ਪੈਣ ਨਾਲ ਕਿਸਾਨਾਂ ਦਾ ਫ਼ਸਲਾਂ ਲਈ ਲੱਖਾਂ ਦੇ ਡੀਜ਼ਲ ਦਾ ਬਚਾਅ

ਅਜੀਤ ਡੈਸਕ 24-01-2026
ਗੁਰਦਾਸਪੁਰ, 23 ਜਨਵਰੀ (ਅਸ਼ੋਕ ਸ਼ਰਮਾ)-ਉੱਤਰੀ ਭਾਰਤ ਵਿਚ ਰੁਕ ਰੁਕ ਕੇ ਪੈ ਰਹੇ ਲਗਾਤਾਰ ਮੀਂਹ ਨਾਲ ਫ਼ਸਲਾਂ ਨੰੂ ਭਾਰੀ ਲਾਭ ਮਿਲਿਆ ਹੈ | ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਡੀਜ਼ਲ ਤੇ ਨਹਿਰੀ ਪਾਣੀ ਲਗਾਉਣ ਤੋਂ ਬਚਾਅ ਹੋ ਗਿਆ ਹੈ | ਇਸ ਸਬੰਧੀ ਕਿਸਾਨ ਸ਼ਮਸ਼ੇਰ ਸਿੰਘ, ਤੀਰਥ ਸਿੰਘ, ਨਿਸ਼ਾਨ ਸਿੰਘ ਤੇ ਮਾਸਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਮੀਂਹ ਨਾਲ ਉੱਚੇ ਟਿੱਬਿਆਂ 'ਤੇ ਬੀਜੀ ਕਣਕ ਦੀ ਫ਼ਸਲ ਭਰਪੂਰ ਹੋਣ ਦੀ ਸੰਭਾਵਨਾ ਹੈ ਤੇ ਬਰਸੀਨ ਦੀ ਫ਼ਸਲ ਲਈ ਇਹ ਮੀਂਹ ਕਾਫ਼ੀ ਲਾਹੇਵੰਦ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਮੀਂਹ ਨਾਲ ਬੇਸ਼ੱਕ ਨੀਵੇਂ ਇਲਾਕਿਆਂ 'ਚ ਕਮਾਦ ਦੀ ਕਟਾਈ 'ਤੇ ਅਸਰ ਪਵੇਗਾ, ਉੱਥੇ ਹੀ ਸੇਮ ਇਲਾਕੇ ਦੀ ਕਣਕ ਵੀ ਕਾਫ਼ੀ ਪ੍ਰਭਾਵਿਤ ਹੋਵੇਗੀ | ਕਿਸਾਨਾਂ ਨੇ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਮੀਂਹ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾਣ ਕਰਕੇ ਫ਼ਸਲਾਂ ਖ਼ਰਾਬ ਹੋਣ ਦੀ ਚਿੰਤਾ ਵੀ ਜਿਤਾਈ ਹੈ | ਕਿਸਾਨਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਡਰੇਨਾਂ ਦੀ ਸਫ਼ਾਈ ਕਰਵਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਪਾਣੀ ਖੜ੍ਹਾ ਨਾ ਹੋ ਸਕੇ |
ਪਿਛਲੀ ਖ਼ਬਰ ਸਰਦੀਆਂ ਦੇ ਪਹਿਲੇ ਮੀਂਹ ਨਾਲ ਫ਼ਸਲਾਂ ਨੰੂ ਮਿਲੇਗੀ ਵੱਡੀ ਰਾਹਤ ਅਗਲੀ ਖ਼ਬਰ ਤਾਰਾਗੜ੍ਹ ਪੁਲਿਸ ਨੇ 17 ਪੇਟੀਆਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।