ਧਿਆਨਪੁਰ, 20 ਜਨਵਰੀ (ਕੁਲਦੀਪ ਸਿੰਘ ਸੋਨੂੰ)-ਸ਼੍ਰੀ ਬਾਵਾ ਲਾਲ ਜੀ ਦੇ 671ਵੇਂ ਜਨਮ ਦਿਵਸ ਨੂੰ ਮਨਾਉਣ ਲਈ ਦੇਸ਼-ਵਿਦੇਸ਼ਾਂ ਤੋਂ ਸੰਗਤ ਨੇ ਬਾਵਾ ਲਾਲ ਜੀ ਦੀ ਪਾਲਕੀ ਦੇ ਨਾਲ-ਨਾਲ ਨਗਰ ਦੇ ਚਾਰ-ਚੁਫੇਰੇ ਭਜਨ ਗਾਏ | ਇਸ ਤੋਂ ਇਲਾਵਾ ਮਹੰਤ ਰਾਮ ਸੁੰਦਰ ਦਾਸ ਦੇਵਅਚਾਰਿਆ ਤੇ ਮਹੰਤ ਗੋਪਾਲ ਦਾਸ ਦੇ ਆਸ਼ੀਰਵਾਦ ਤੇ ਬਾਊ ਜ਼ਗਦੀਸ਼ ਰਾਜ ਦੀ ਰਹਿਨੁਮਾਈ ਹੇਠ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਸਜਾਈ ਪਾਲਕੀ ਸਾਹਮਣੇ ਸ਼ਰਧਾਲੂਆਂ ਨੇ ਭੰਗੜੇ ਪਾਏ ਤੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ | ਇਸ ਸਮੇਂ ਪਿੰਡ ਦੇ ਚਾਰ-ਚੁਫੇਰੇ ਵੱਖ-ਵੱਖ ਲੰਗਰਾਂ ਤੋਂ ਇਲਾਵਾ ਪ੍ਰਧਾਨ ਪਰਮਸੁਨੀਲ ਸਿੰਘ ਲੱਡੂ ਧਿਆਨਪੁਰ, ਅਨਿਲ ਕੁਮਾਰ, ਲਾਲਾ ਰਜੇਸ਼ ਕੁਮਾਰ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ, ਰਕੇਸ਼ ਕੁਮਾਰ, ਲੰਗਰ ਖੀਰ ਕਮੇਟੀ ਵਲੋਂ ਨਰਿੰਦਰ ਕੁਮਾਰ ਦੀਪੂ, ਦਲਬੀਰ ਸਿੰਘ ਜੋਨੀ, ਵਿਕਰਮ ਪੁੰਜ, ਅਨਿਲ ਕੁਮਾਰ, ਰਜੀਵ ਕੁਮਾਰ ਤੇ ਹੋਰਨਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਤੋਂ ਇਲਾਵਾ ਐਡਵੋਕੇਟ ਸ਼ਰਨਜੀਤ ਸਿੰਘ ਰਊਵਾਲ, ਸਰਪੰਚ ਸਲੱਖਣ ਸਿੰਘ ਬਸੰਤਕੋਟ ਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਸ਼ਰਧਾਲੂਆਂ ਨੇ ਸੰਗਤਾਂ ਦੀ ਸੇਵਾ ਕਰਨ ਵਾਸਤੇ ਲੰਗਰ ਲਗਾਏ | ਇਸ ਸਮੇਂ ਮੁੱਖ ਸੇਵਾਦਾਰ ਬਾਊ ਜਗਦੀਸ਼ ਧਿਆਨਪੁਰ, ਪਰਮਸੁਨੀਲ ਸਿੰਘ ਲੱਡ ਸਰਪੰਚ, ਵਿਜੇ ਕੁਮਾਰ ਸੋਨੀ ਮੋਹਲੇਵਾਲੀ ਕਨਵੀਨਰ ਜ਼ਿਲ੍ਹਾ ਟਰੇਡ ਸੈਲ, ਤਰਸੇਮ ਸਿੰਘ ਧਿਆਨਪੁਰ, ਨਰਿੰਦਰ ਕੁਮਾਰ ਦੀਪੂ, ਐਮ.ਡੀ. ਅਸ਼ਵਨੀ, ਰਕੇਸ਼ ਕੁਮਾਰ ਪੁੰਜ, ਅਨਿਲ ਕੁਮਾਰ ਐਸ.ਐਮ.ਓ. ਧਿਆਨਪੁਰ, ਉੱਘੇ ਸਮਾਜ ਸੇਵਕ ਲੈਕ. ਰਣਜੋਧ ਸਿੰਘ ਮੰਮਣ, ਤੇਜਵੰਤ ਸਿੰਘ ਮਾਲੇਵਾਲ ਬਲਾਕ ਪ੍ਰਧਾਨ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ ਬਲਾਕ ਸੀ. ਮੀਤ ਪ੍ਰਧਾਨ, ਜਥੇਦਾਰ ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਨਵ ਮੰਮਣ ਟੀ. ਵੀ. ਸੈਂਟਰ ਧਿਆਨਪੁਰ, ਕੁਲਵੰਤ ਮੰਮਣ, ਵਿਕਰਮ ਪੁੰਜ ਮੋਟਰ ਧਿਆਨਪੁਰ ਵਾਲੇ, ਅਨਿਲ ਧਿਆਨਪੁਰ, ਸਰਪੰਚ ਬਲਰਾਜ ਸਿੰਘ ਖੈਹਿਰਾ ਸੁਲਤਾਨ, ਜਸਵਿੰਦਰ ਸਿੰਘ ਬੰਬ ਧਿਆਨਪੁਰ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਕੋਮਲਦੀਪ ਸਿੰਘ ਬੰਬ ਰੰਧਾਵਾ ਨੰਬਰਦਾਰ, ਪ੍ਰਧਾਨ ਹਰਦੇਵ ਸਿੰਘ ਗੋਲਡੀ ਭੰਮਰਾ ਕੋਟਲੀ, ਐਡਵੋਕੇਟ ਸ਼ਰਨਜੀਤ ਸਿੰਘ ਬੇਦੀ ਰਊਵਾਲ, ਰਾਜਨ ਬੇਦੀ ਰਉਵਾਲ, ਸਰਪੰਚ ਸਰਪੰਚ ਵਿੱਕੀ ਸੰਗਤੂਵਾਲ, ਸਰਪੰਚ ਹਰਜਿੰਦਰ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਏ.ਐਸ.ਆਈ., ਸਮਸ਼ੇਰ ਸਿੰਘ (ਸਾਰੇ ਗਿਲਾਂਵਾਲੀ), ਗੁਰਬੀਰ ਸਿੰਘ ਸੂਬੇਦਾਰ, ਸ਼ੁਭਮ ਭਾਰਦਵਾਜ ਰਊਵਾਲ, ਜਸਵਿੰਦਰ ਸਿੰਘ ਬੰਬ, ਮਿਹਰਬਾਨ ਸਿੰਘ ਮੰਮਣ, ਬਲਵਿੰਦਰ ਸਿੰਘ ਢਿਲਵਾਂ, ਬਲਕਾਰ ਸਿੰਘ ਚੈਨੇਵਾਲ, ਰਣਜੀਤ ਸਿੰਘ ਉਮਰਵਾਲ, ਗੁਰਦਿਆਲ ਸਿੰਘ ਰਾਇਮਲ ਸਰਪੰਚ, ਮਨਦੀਪ ਸਿੰਘ ਗਿਲਾਂਵਾਲੀ ਸਰਪੰਚ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਹੈਰੀ ਰੰਧਾਵਾ ਧਾਰੋਵਾਲੀ, ਡਾਕਟਰ ਸਤਨਾਮ ਸਿੰਘ ਖੈਹਿਰਾ ਸੁਲਤਾਨ, ਪਿ੍ੰਸੀਪਲ ਹਤੀਸ਼ ਕੁਮਾਰ ਧਿਆਨਪੁਰ, ਮਨਜੀਤ ਸਿੰਘ ਬਾਜਵਾ ਕੋਟਲੀ, ਮਨਜੀਤ ਸਿੰਘ ਮੀਡੀਆ ਪ੍ਰਧਾਨ ਬਸੰਤਕੋਟ, ਮਲਕੀਤ ਸਿੰਘ ਡੇਰਾ ਪਠਾਣਾ ਸਰਪੰਚ, ਰਣਜੀਤ ਸਿੰਘ ਭੱਟੀ ਦਰਗਾਬਾਦ ਸਰਪੰਚ, ਸਰਪੰਚ ਕਸ਼ਮੀਰੀ ਲਾਲ ਬਸਤੀ ਬਾਜ਼ੀਗਰ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਨੰਬਰਦਾਰ ਕਪਿਲ ਦੇਵ ਸ਼ਰਮਾ ਰਊਵਾਲ, ਸਰਪੰਚ ਜਸਵੰਤ ਸਿੰਘ ਗਿੱਲਾਵਾਲੀ ਸਰਪੰਚ, ਸੁਲੱਖਣ ਸਿੰਘ ਬਸੰਤਕੋਟ ਸਰਪੰਚ, ਦਲਬੀਰ ਸਿੰਘ ਰਾਜੇਕੇ ਸਰਪੰਚ, ਗੁਰਪ੍ਰੀਤ ਸਿੰਘ ਡਾਲੇਚੱਕ, ਮਨਪ੍ਰੀਤ ਸਿੰਘ ਢਿਲਵਾਂ, ਅਜੈਬ ਸਿੰਘ ਡੇਰਾ ਪਠਾਣਾ, ਡਾ. ਖਜ਼ਾਨ ਸਿੰਘ ਖਹਿਰਾ ਸੁਲਤਾਨ, ਬਲਾਕ ਪ੍ਰਧਾਨ ਐਸ.ਸੀ. ਵਿੰਗ, ਅਮਨ ਮੰਮਣ, ਗੱਗੂ ਮੰਮਣ, ਰਾਜੂ, ਦਲਬੀਰ ਸਿੰਘ ਜੋਨੀ ਆਦਿ ਹਾਜ਼ਰ ਸਨ |