01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਰੈੱਡ ਕਲਰ ਡੇਅ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 02-01-2026
ਘੁਮਾਣ, 1 ਜਨਵਰੀ (ਬੰਮਰਾਹ)-ਸ਼੍ਰੀ ਹਰਿਗੋਬਿੰਦਪੁਰ ਦੀ ਸਿਰਮੌਰ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ, ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ ਪਿ੍ੰਸੀਪਲ ਸ਼੍ਰੀਮਤੀ ਆਰਤੀ ਨੰਦਾ ਦੀ ਅਗਵਾਈ ਹੇਠ 'ਰੈੱਡ ਕਲਰ ਡੇਅ' ਉਤਸ਼ਾਹ ਤੇ ਅਕੀਦਤ ਨਾਲ ਮਨਾਇਆ ਗਿਆ | ਇਸ ਮੌਕੇ ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਨੰਨੇ-ਮੰਨੇ ਬੱਚੇ ਲਾਲ ਰੰਗ ਦੇ ਕੱਪੜੇ ਪਾ ਕੇ ਸਕੂਲ ਆਏ ਸਨ | ਲਾਲ ਰੰਗ ਦੇ ਕੱਪੜਿਆਂ 'ਚ ਬੱਚੇ ਸੁੰਦਰ ਲੱਗ ਰਹੇ ਸਨ | ਬੱਚਿਆਂ ਨੇ ਲਾਲ ਗੁਬਾਰਿਆਂ, ਸੇਬ, ਟਮਾਟਰ ਤੇ ਫੁੱਲਾਂ ਵਰਗੇ ਲਾਲ ਰੰਗ ਦੀਆਂ ਗਤੀਵਿਧੀਆਂ ਕੀਤੀਆਂ ਤੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਲਾਲ ਰੰਗ ਭਰਿਆ ਤੇ ਬੱਚਿਆਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ | ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ ਪਿ੍ੰਸੀਪਲ ਆਰਤੀ ਨੰਦਾ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਕਰਵਾਉਣੀਆਂ ਚਾਹੀਦੀਆਂ ਹਨ | ਉਨ੍ਹਾਂ ਬੱਚਿਆਂ ਨੂੰ ਲਾਲ ਰੰਗ ਦੀ ਮਹੱਤਤਾ ਬਾਰੇ ਦੱਸਿਆ ਤੇ ਸਮਝਾਇਆ ਕਿ ਇਹ ਰੰਗ ਖੁਸ਼ੀ, ਪਿਆਰ ਤੇ ਉਤਸ਼ਾਹ ਦਾ ਪ੍ਰਤੀਕ ਹੈ | ਸਮਾਗਮ ਦੇ ਅੰਤ 'ਚ ਉਨ੍ਹਾਂ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਥੀਮ ਬੇਸਡ ਦਿਨ ਬੱਚਿਆਂ ਦੇ ਸਿਖਲਾਈ ਅਨੁਭਵ ਨੂੰ ਰੌਚਕ ਤੇ ਗਤੀਸ਼ੀਲ ਬਣਾਉਂਦੇ ਹਨ |

ਪਿਛਲੀ ਖ਼ਬਰ ਸੇਵਾਮੁਕਤ ਸੀ.ਏ.ਪੀ.ਐਫ. ਜਵਾਨਾਂ ਨੇ ਜਲੰਧਰ ਵਿਖੇ ਨਵਾਂ ਸਾਲ 2026 ਮਨਾਇਆ - ਪੀ.ਐਸ. ਸੰਧੂ <br/> ਅਗਲੀ ਖ਼ਬਰ ਥਾਣਾ ਧਾਰੀਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।