03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਿਵਲ ਵਰਕਸ ਤੇ ਅਧਿਆਪਕਾਂ ਹੱਥੋਂ ਕਰਵਾਏ ਖ਼ਰਚ ਜਲਦੀ ਪੂਰੇ ਕੀਤੇ ਜਾਣ - ਜੀ . ਟੀ . ਯੂ .

ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਬੀਤੇ ਮਹੀਨਿਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.)

ਹਰਬਾਜ਼ ਸਿੰਘ ਚੋਪੜਾ ਪਿਤਾ : ਨਰੋਤਮ ਸਿੰਘ ਚੋਪੜਾ ਮਾਤਾ : ਹਰਜੀਤ ਕੌਰ ਪਿੰਡ : ਰੈਲੋਂ 03-11-2026
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਸਾਂਝੇ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਬੀਤੇ ਮਹੀਨਿਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਨੇ ਅਧਿਆਪਕਾਂ ਦੀਆਂ ਮੀਟਿੰਗਾਂ ਕਰਕੇ ਸਕੂਲਾਂ ਵਿਚ ਸਿਵਲ ਵਰਕਸ ਦਾ ਕੰਮ ਆਰੰਭ ਕਰਨ ਲਈ ਸਖਤ ਹੁਕਮ ਕੀਤੇ ਸਨ ਕਿ ਸਰਕਾਰ ਵਲੋਂ ਸਕੂਲਾਂ ਨੂੰ 60 ਪ੍ਰਤੀਸ਼ਤ ਗਰਾਂਟ ਪਾਸ ਹੋ ਚੁੱਕੀ ਹੈ, ਜੋ ਜਲਦੀ ਹੀ ਖਾਤਿਆਂ ਵਿਚ ਜਮ੍ਹਾ ਹੋ ਜਾਵੇਗੀ ਅਤੇ ਪੱਲਿਓਂ ਖ਼ਰਚ ਕਰਨ ਦੇ ਸਖ਼ਤ ਆਦੇਸ਼ ਜਾਰੀ ਕੀਤੇ ਗਏ। ਅਧਿਆਪਕਾਂ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਬਹੁਤ ਸਾਰੇ ਸਕੂਲਾਂ ਵਿਚ ਲੱਖਾਂ ਰੁਪਏ ਦਾ ਪੱਲਿਓਂ ਜਾਂ ਉਧਾਰ ਸਮਾਨ ਲੈ ਕੇ ਸਕੂਲਾਂ ਵਿਚ ਕੰਮ ਆਰੰਭ ਕਰ ਦਿੱਤੇ ਪਰ ਲੰਬਾ ਸਮਾਂ ਬੀਤ ਜਾਣ ਪਿੱਛੋਂ ਵੀ ਸਕੂਲਾਂ ਨੂੰ ਗਰਾਂਟਾਂ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਅਧਿਆਪਕ ਬੁਰੀ ਤਰ੍ਹਾਂ ਫਸ ਚੁੱਕੇ ਹਨ। ਇਹ ਅਵਸਥਾ ਮਿੱਡ-ਡੇ-ਮੀਲ ਦੀ ਵੀ ਹੈ। ਵੱਡੇ ਪੱਧਰ ’ਤੇ ਬਿਲ ਬਕਾਇਆ ਹਨ। ਹੁਣ ਨਾ ਵਿਭਾਗ ਤੇ ਨਾ ਹੀ ਪੰਜਾਬ ਸਰਕਾਰ ਅਧਿਆਪਕਾਂ ਦੀ ਬਾਂਹ ਫੜਨ ਨੂੰ ਤਿਆਰ ਹੈ। ਅਧਿਆਪਕ ਆਪਣੇ ਪੱਲੇ ਤੋਂ ਖ਼ਰਚ ਕਰਕੇ ਸਕੂਲਾਂ ਵਿਚ ਮਿੱਡ-ਡੇ- ਮੀਲ ਚਲਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਂਅ ’ਤੇ ਪੰਜਾਬ ਸਰਕਾਰ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜੋ ਸਚਾਈ ਤੋਂ ਦੂਰ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਮੰਗ ਕੀਤੀ ਕਿ ਤੁਰੰਤ ਉਕਤ ਮਸਲੇ ਦਾ ਨਿਪਟਾਰਾ ਕੀਤਾ ਜਾਵੇ, ਅਧਿਆਪਕਾਂ ਹੱਥੋਂ ਕੀਤੇ ਗਏ ਖ਼ਰਚ ਦੀ ਪੂਰ ਤੀ ਕੀਤੀ ਜਾਵੇ। ਇਸ ਮੌਕੇ ਅਮਰਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਬਲਵੀਰ ਸਿੰਘ ਮੁੱਲਾਂਪੁਰ, ਆਸ਼ੂਤੋਸ਼ ਧੀਮਾਨ, ਚਰਨਜੀਤ ਸਿੰਘ, ਪ੍ਰਦੀਪ ਸਿੰਘ, ਜਸਵੀਰ ਸਿੰਘ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜ਼ੁਕ - ਦਰਬਾਰਾ ਸਿੰਘ ਗੁਰੂ ਅਗਲੀ ਖ਼ਬਰ ਕਵਿੱਕਰ ਸਿੰਘ ਸੇਖੋਂ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਵਜੋਂ ਭਲਕੇ ਸੰਭਾਲਣਗੇ ਕਾਰਜਭਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।