ਅਮਲੋਹ, 9 ਅਕਤੂਬਰ (ਕੇਵਲ ਸਿੰਘ)-220 ਕੇ. ਵੀ. ਗਰਿੱਡ ਅਮਲੋਹ ਤੋਂ ਚੱਲਣ ਵਾਲੀਆਂ ਸਾਰੀਆਂ 66 ਕੇ. ਵੀ. ਲਾਈਨਾਂ, ਗ੍ਰਿੱਡ ਲਾਈਨਾਂ ਅਤੇ ਗ੍ਰਿੱਡ ਤੰਦਾ ਬੱਧਾ, ਸ਼ਮਸ਼ਪੁਰ, ਮੱਲੇਵਾਲ, ਭਾਦਸੋਂ, ਅਗੌਲ, ਰਾਈਏਵਾਲ ਸਮੇਤ ਸਾਰੀਆਂ 11 ਕੇ.ਵੀ. ਲਾਈਨਾਂ ਦੀ ਬਿਜਲੀ ਸਪਲਾਈ 10 ਅਕਤੂਬਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਪਾਵਰਕਾਮ ਅਧਿਕਾਰੀਆਂ ਅਨੁਸਾਰ ਇਹ ਬਿਜਲੀ ਸਪਲਾਈ ਸਿਸਟਮ ਦੀ ਸਾਂਭ-ਸੰਭਾਲ ਅਤੇ ਜ਼ਰੂਰੀ ਮੁਰੰਮਤ ਦੇ ਕੰਮ ਨੂੰ ਪੂਰਾ ਕਰਨ ਲਈ ਬੰਦ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਮਲੋਹ ਵਿਜੇ ਪਾਲ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।