21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਰਾਣਵਾਂ ਵਿਖੇ ਮੈਡੀਕਲ ਕੈਂਪ

ਖਮਾਣੋਂ, 20 ਸਤੰਬਰ (ਜੋਗਿੰਦਰ ਪਾਲ)-‘ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਸਾਬਕਾ ਐਸ. ਐਮ.

ਅਜੀਤ ਡੈਸਕ 21-09-2026
ਖਮਾਣੋਂ, 20 ਸਤੰਬਰ (ਜੋਗਿੰਦਰ ਪਾਲ)-‘ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਸਾਬਕਾ ਐਸ. ਐਮ. ਓ. ਤੇ ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਦੀ ਟੀਮ ਵਲੋਂ ਪਿੰਡ ਰਾਣਵਾਂ ਵਿਖੇ ਸਾਂਈ ਹਸਪਤਾਲ ਖਮਾਣੋਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਦੌਰਾਨ ਔਰਤਾਂ ਦੇ ਰੋਗਾਂ ਤੇ ਅੱਖਾਂ ਦੀ ਜਾਂਚ ਕੀਤੀ ਗਈ। ਇਸਤਰੀ ਰੋਗਾਂ ਦੀ ਮਾਹਿਰ ਡਾ. ਪ੍ਰਭਜੋਤ ਕੌਰ ਵਲੋਂ ਕਰੀਬ 130 ਔਰਤਾਂ ਦਾ ਚੈੱਕਅਪ ਕੀਤਾ ਤੇ ਉਨ੍ਹਾਂ ਨੇ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ, ਬੱਚੇਦਾਨੀ ਦੀਆਂ ਰਸੌਲ਼ੀਆਂ ਤੇ ਬਾਂਝਪਣ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਦੀ ਅਗਲੇਰੀ ਜਾਂਚ ਸਾਂਈ ਹਸਪਤਾਲ ਖਮਾਣੋਂ ਵਿਖੇ ਕੀਤੀ ਜਾਵੇਗੀ। ਡਾ. ਪ੍ਰਭਜੋਤ ਕੌਰ ਨੇ ਹਾਲ ਹੀ ਵਿਚ ਸਾਂਈ ਹਸਪਤਾਲ ਵਿਖੇ ਇਸਤਰੀ ਰੋਗਾਂ ਦੇ ਮਾਹਿਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸੇ ਦੌਰਾਨ ਡਾ. ਨਰੇਸ਼ ਚੌਹਾਨ ਵਲੋਂ 100 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਡਾ. ਚੌਹਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਰ ਹਫ਼ਤੇ ਇਕ ਜਾਂ ਦੋ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਵੇਗਾ।
ਪਿਛਲੀ ਖ਼ਬਰ 2 ਦਰਜਨ ਦੇ ਕਰੀਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਾਮਿਲ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਾਰਟੀ ਵਿਚ ਸ਼ਾਮ... ਅਗਲੀ ਖ਼ਬਰ ਨਸ਼ਿਆਂ ਦੀ ਸਮੱਸਿਆ ਕਿਸੇ ਇਕ ਸ਼ਹਿਰ ਜਾਂ ਇਲਾਕੇ ਦੀ ਨਹੀਂ-ਪਰਮਿੰਦਰ ਸਿੰਘ ਬਰਾੜ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਤਸਕਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।